by vikramsehajpal
ਨਵੀਂ ਦਿੱਲੀ (ਦੇਵ ਇੰਦਰਜੀਤ)- ਪੁਲਸ ਅਤੇ ਕਿਸਾਨਾਂ ਵਿਚਾਲੇ ਸਿੰਘੁ, ਗਾਜ਼ੀਪੁਰ, ਟਿਕਰੀ ਅਤੇ ਨੋਇਡਾ ਬਾਡਰਾਂ 'ਤੇ ਟਕਰਾਅ ਹੋਇਆ। ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰਾਂ ਸਣੇ ਭਾਰੀ ਗਿਣਤੀ 'ਚ ਕਿਸਾਨ ਇਨ੍ਹਾਂ ਬਾਡਰਾਂ 'ਤੇ ਬੈਰੀਕੇਡਿੰਗ ਤੋੜਦੇ ਹੋਏ ਅੱਗੇ ਵੱਧ ਰਹੇ ਹਨ। ਪੁਲਸ ਨਾਲ ਟਕਰਾਅ ਦੀ ਸਥਿਤੀ ਬਣੀ ਹੋਈ ਹੈ 'ਤੇ ਸਿੰਘੁ ਅਤੇ ਗਾਜ਼ੀਪੁਰ ਬਾਡਰਾਂ 'ਤੇ ਪੁਲਿਸ ਵਲੋਂ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ ਅਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਗਏ।
ਕਿਸਾਨਾਂ ਦਾ ਕਹਿਣਾ ਹੈ ਕਿ ਪੁਲਸ ਦੀ ਲਾਪਰਵਾਹੀ ਕਰਨ ਇਹ ਟਕਰਾਅ ਹੋਏ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਪੁਲਸ ਨੇ ਤੈਅ ਰੂਟ 'ਤੇ ਵੀ ਬੈਰੀਕੇਡਜ਼ ਲਾਏ ਸਨ, ਇਸ ਕਾਰਨ ਉਨ੍ਹਾਂ ਨੇ ਬੈਰੀਕੇਡਜ਼ ਹਟਾਏ। ਖਬਰਾਂ ਮੁਤਾਬਕ ਹੁਣ ਗਣਤੰਤਰ ਦਿਵਸ ਦੀ ਪਰੇਡ ਖ਼ਤਮ ਹੋ ਗਈ ਹੈ। ਪੁਲਸ ਨੇ ਹਰ ਜਗ੍ਹਾ ਤੋਂ ਬੈਰੀਕੇਡਜ਼ ਹਟਾ ਦਿੱਤੇ ਹਨ। ਕਿਸਾਨਾਂ ਨੂੰ ਤੈਅ ਰੂਟ 'ਤੇ ਟਰੈਕਟਰ ਮਾਰਚ ਕੱਢਣ ਦੀ ਮਨਜ਼ੂਰੀ ਦਿੱਤੀ ਗਈ ਹੈ।