ਵਾਸ਼ਿੰਗਟਨ (ਦੇਵ ਇੰਦਰਜੀਤ )- ਅਮਰੀਕੀ ਰਾਸ਼ਟਰਪਤੀ ਵਜੋਂ ਆਪਣੇ ਪਿਤਾ ਡੋਨਾਲਡ ਟਰੰਪ ਦੇ ਵਿਦਾਈ ਭਾਸ਼ਣ ਦੌਰਾਨ ਇਵਾਨਕਾ ਟਰੰਪ ਭਾਵੁਕ ਹੋ ਗਈ।
ਸਾਹਮਣੇ ਆਇਆਂ ਤਸਵੀਰਾਂ ਮੁਤਾਬਕ ਜੱਦ ਅਮਰੀਕੀ ਰਾਸ਼ਟਰਪਤੀ ਵਜੋਂ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਆਪਣੇ ਵਿਦਾਈ ਭਾਸ਼ਣ ਦੌਰਾਨ ਅਪਣੀ ਸਰਕਾਰ ਦੀ ਉਪਲਬਧੀਆਂ ਯਾਦ ਦਿਵਾਇਆ, ਨਾਲ ਹੀ ਉਨ੍ਹਾਂ ਨੇ ਅਮਰੀਕੀ ਸੰਸਦ ਕੈਪਿਟਲ ਹਿਲ ’ਤੇ ਹੋਏ ਹਿੰਸਕ ਹਮਲੇ ਦੀ ਨਿੰਦਾ ਵੀ ਕੀਤੀ। ਟਰੰਪ ਨੇ ਕਿਹਾ ਕਿ ਸਿਆਸੀ ਹਿੰਸਾ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਓਥੇ ਹੀ ਇਸ ਦੌਰਾਨ ਆਪਣੇ ਪਤੀ ਅਤੇ ਬੱਚਿਆਂ, ਭੈਣ-ਭਰਾ ਐਰਿਕ, ਡੌਨ. ਜੂਨੀਅਰ ਅਤੇ ਟਿਫਨੀ ਨਾਲ ਸਾਹਮਣੇ ਵਾਲੀ ਕਤਾਰ ਵਿੱਚ ਬੈਠੀ ਇਵਾਨਕਾ ਟਰੰਪ ਭਾਵੁਕ ਅਵਸਥਾ ਵਿੱਚ ਵੇਖੀ ਗਏ, ਓਥੇ ਹੀ ਪਿਤਾ ਨੂੰ ਅੰਤਿਮ ਵਾਰ ਏਅਰਫੋਰਸ ਵਨ ਉਤੇ ਸਵਾਰ ਹੋਕੇ ਜਾਂਦੀਆਂ ਵੇਖ ਕੇ 39 ਸਾਲਾਂ ਇਵਾਨਕਾ ਦੀਆਂ ਅੱਖਾਂ 'ਚ ਹੰਜੂ ਵੇਖੇ ਗਏ।
[10:00 AM, 1/21/2021] Papa: ਟਿਫਨੀ ਟਰੰਪ ਨੇ ਆਪਣੇ ਪਿਤਾ ਦੇ ਵ੍ਹਾਈਟ ਹਾਊਸ ਛੱਡਣ ਤੋਂ ਪਹਿਲਾਂ ਕੀਤੀ ਮੰਗਣੀ
ਵਾਸ਼ਿੰਗਟਨ (ਦੇਵ ਇੰਦਰਜੀਤ )- ਵਾਈਟ ਹਾਊਸ ’ਚ ਆਪਣੇ ਪਿਤਾ ਦੇ ਰਾਸ਼ਟਰਪਤੀ ਵਜੋਂ ਆਖ਼ਰੀ ਦਿਨ ਮੌਕੇ ਅੱਜ ਟਿਫ਼ਨੀ ਟਰੰਪ ਨੇ ਮੰਗਣੀ ਕਰਵਾਉਣ ਦਾ ਐਲਾਨ ਕਰ ਦਿੱਤਾ। ਡੋਨਲਡ ਟਰੰਪ ਦੀ ਸਭ ਤੋਂ ਛੋਟੀ ਧੀ ਟਿਫ਼ਨੀ (27) ਨੇ 23 ਸਾਲਾ ਮਾਈਕਲ ਬੋਊਲੋਸ ਨਾਲ ਵਾਈਟ ਹਾਊਸ ਵਿਚ ਮੰਗਣੀ ਕਰਵਾ ਲਈ। ਮੰਗਣੀ ਦੀ ਫੋਟੋ ਉਸ ਨੇ ਇੰਸਟਾਗ੍ਰਾਮ ਉਤੇ ਪੋਸਟ ਕੀਤੀ ਹੈ।
ਇੰਸਟਾਗ੍ਰਾਮ 'ਤੇ ਪੋਸਟ ਕੀਤੀ ਇਕ ਤਸਵੀਰ ਵਿਚ, 27 ਸਾਲਾ ਟਿਫਨੀ ਟਰੰਪ ਨੂੰ ਇਕ ਕਾਲੇ ਰੰਗ ਦੀ ਪੋਸ਼ਾਕ ਵਿਚ ਮੰਗਣੀ ਵਾਲੀ ਰਿੰਗ ਪਾਕੇ 3 ਸਾਲਾ "ਅਰਬਪਤੀ ਵਾਰਸ" ਮੰਗੇਤਰ ਮਾਈਕਲ ਬਾਲੋਸ ਨਾਲ ਵਾਈਟ ਹਾਊਸ 'ਚ ਖੜੀ ਵੇਖੀ ਜਾ ਸਕਦੀ ਹੈ। ਟਿਫਨੀ ਅਤੇ ਬੌਲੋਸ 2018 ਤੋਂ ਡੇਟਿੰਗ ਕਰ ਰਹੇ ਹਨ।
ਟਿਫਨੀ, ਇਕ ਕਾਨੂੰਨ ਗ੍ਰੈਜੂਏਟ ਹੈ, ਡੋਨਲਡ ਟਰੰਪ ਅਤੇ ਉਸ ਦੀ ਦੂਜੀ ਪਤਨੀ ਮਾਰਲਾ ਮੈਪਲਜ਼ ਦਾ ਇਕਲੌਤਾ ਧੀ ਹੈ। ਓਥੇ ਹੀ ਕਾਰੋਬਾਰੀ ਕਾਰਜਕਾਰੀ ਮਾਈਕਲ ਬਾਲੋਸ ਨੂੰ ਇੱਕ "ਅਰਬਪਤੀ ਵਾਰਸ" ਵਜੋਂ ਜਾਣੀਆਂ ਜਾਂਦਾ ਹੈ। ਉਹ ਲਾਗੋਸ ਵਿੱਚ ਸਥਿਤ ਬਹੁ-ਅਰਬ-ਡਾਲਰ ਦੇ ਸਮੂਹ ਦੇ ਨਾਲ ਇੱਕ ਲੈਬਨੀਜ਼ ਦਾ ਪੁੱਤਰ ਹੈ।