by vikramsehajpal
ਹੈਦਰਾਬਾਦ (ਦੇਵ ਇੰਦਰਜੀਤ )- ਤਿਲੰਗਾਨਾ ਦੇ ਨਿਰਮਲ ਜ਼ਿਲ੍ਹੇ ਵਿੱਚ ਕੋਵਿਡ-19 ਰੋਕੂ ਟੀਕਾ ਲਗਵਾਉਣ ਵਾਲੇ ਇੱਕ ਸਿਹਤ ਮੁਲਾਜ਼ਮ ਦੀ ਬੁੱਧਵਾਰ ਤੜਕੇ ਮੌਤ ਹੋ ਗਈ। ਹਾਲਾਂਕਿ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਮੁਲਾਜ਼ਮ ਦੀ ਮੌਤ ਟੀਕੇ ਕਾਰਨ ਨਹੀਂ ਹੋਈ।
ਸਿਹਤ ਮੁਲਾਜ਼ਮ ਨੇ ਜ਼ਿਲ੍ਹੇ ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ) ਵਿੱਚ ਮੰਗਲਵਾਰ ਨੂੰ ਸਵੇਰੇ 11 ਵਜੇ ਕਰੋਨਾ ਰੋਕੂ ਟੀਕਾ ਲਗਵਾਇਆ ਸੀ। ਉਸ ਨੂੰ ਬੁੱਧਵਾਰ ਤੜਕੇ ਢਾਈ ਵਜੇ ਛਾਤੀ ਵਿੱਚ ਦਰਦ ਹੋਣ ਮਗਰੋਂ ਪੰਜ ਵਜੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸੂਬੇ ਵਿੱਚ ਟੀਕਾਕਰਨ ਮਗਰੋਂ ਇਸ ਦੇ ਅਸਰ ਸਬੰਧੀ ਬਣਾਈ ਗਈ ਜ਼ਿਲ੍ਹਾ ਕਮੇਟੀ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਬੇ ਵਿੱਚ 16 ਜਨਵਰੀ ਨੂੰ ਟੀਕਾਕਰਨ ਸ਼ੁਰੂ ਹੋਇਆ ਸੀ।