by vikramsehajpal
ਮਾਸਕੋ (ਦੇਵ ਇੰਦਰਜੀਤ)- ਯੂਕੇ ਤੋਂ ਆਏ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਚਲਦਿਆਂ ਰੂਸ ਦੀ ਸਰਕਾਰ ਵਲੋਂ ਇੰਟਰਨੈਸ਼ਨਲ ਉਡਾਣਾਂ ਲਗਾਈ ਰੋਕ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਰੂਸ ਦੀ ਸਰਕਾਰ ਦਾ ਕਹਿਣਾ ਹੈ ਕਿ 27 ਜਨਵਰੀ ਤੋਂ ਭਾਰਤ, ਫਿਨਲੈਂਡ, ਵੀਅਤਨਾਮ ਅਤੇ ਕਤਰ ਲਈ ਉਡਾਣਾਂ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ। ਜਿਸ ਵਿਚ ,ਕੋਵਿਡ -19 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਏਗਾ।ਦਸਣਯੋਗ ਹੈ ਕੀ, ਅਧਿਕਾਰੀਆਂ ਨੇ ਇਨ੍ਹਾਂ 4 ਦੇਸ਼ਾਂ ਵਿਚ ਪ੍ਰਤੀ ਲੱਖ ਦੀ ਆਬਾਦੀ ਵਿਚ 40 ਤੋਂ ਘੱਟ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਉਡਾਣਾਂ 'ਤੇ ਲੱਗੀ ਰੋਕ ਹਟਾਉਣ ਦਾ ਫੈਸਲਾ ਕੀਤਾ ਹੈ।