by vikramsehajpal
ਬੀਜਿੰਗ (ਦੇਵ ਇੰਦਰਜੀਤ)- ਭਾਰਤ ਨਾਲ ਖਿੱਚੋਤਾਣ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚੀਨੀ ਫ਼ੌਜ ਨੂੰ ਕਿਸੇ ਵੀ ਸਮੇਂ ਜੰਗ ਲਈ ਤਿਆਰ ਰਹਿਣ ਲਈ ਕਿਹਾ ਹੈ। ਏਨਾ ਹੀ ਨਹੀਂ, ਉਨ੍ਹਾਂ ਸ਼ਸਤਰ ਬਲਾਂ ਨੂੰ ਅਸਲੀ ਜੰਗੀ ਹਾਲਾਤ 'ਚ ਅਭਿਆਸ ਕਰਨ ਦਾ ਹੁਕਮ ਦਿੱਤਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਜੂਨ ਵਿਚ ਗਲਵਾਨ ਘਾਟੀ 'ਚ ਭਾਰਤ ਤੇ ਚੀਨੀ ਫ਼ੌਜੀਆਂ ਵਿਚਕਾਰ ਖ਼ੂਨੀ ਝੜਪ ਹੋ ਗਈ ਸੀ। ਇਸ ਦੌਰਾਨ ਜਿੱਥੇ 20 ਭਾਰਤੀ ਫ਼ੌਜੀ ਸ਼ਹੀਦ ਹੋਏ ਹਨ, ਉੱਥੇ ਹੀ 40 ਤੋਂ ਜ਼ਿਆਦਾ ਚੀਨੀ ਫ਼ੌਜੀ ਮਾਰੇ ਗਏ ਸਨ।
ਨਿਊਜ਼ ਏਜੰਸੀ ਸ਼ਿਨਹੂਆ ਅਨੁਸਾਰ, ਸਾਲ 2021 'ਚ ਕੇਂਦਰੀ ਫ਼ੌਜ ਕਮਿਸ਼ਨ ਦੇ ਚੇਅਰਮੈਨ ਦੇ ਤੌਰ 'ਤੇ ਦਿੱਤੇ ਗਏ ਆਪਣੇ ਪਹਿਲੇ ਹੁਕਮ 'ਚ ਸ਼ੀ ਨੇ ਕਿਹਾ ਕਿ ਪੀਪਲਸ ਲਿਬਰੇਸ਼ਨ ਆਰਮੀ ਨੂੰ ਕਿਸੇ ਵੀ ਸਮੇਂ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ। ਨਾਲ ਹੀ ਅਸਲ ਲੜਾਈ ਵਰਗੀਆਂ ਹਾਲਤਾਂ 'ਚ ਟ੍ਰੇਨਿੰਗ ਲੈ ਕੇ ਆਪਣੀ ਸਥਿਤੀ ਮਜ਼ਬੂਤ ਕੀਤੀ ਜਾਵੇ ਤਾਂ ਜੋ ਕਿਸੇ ਵੀ ਸੂਰਤ 'ਚ ਜੰਗ ਜਿੱਤੀ ਜਾ ਸਕੇ।