ਨਵੀਂ ਦਿੱਲੀ (ਦੇਵ ਇੰਦਰਜੀਤ):ਨਰੇਂਦਰ ਸਿੰਘ ਤੋਮਰ ਨੇ ਕੀਤਾ ਵੱਡਾ ਦਾਅਵਾ ਕੀਤਾ ਹੈ ਕਿਸਾਨ ਹੋਣ ਗਏ ਖੁਸ਼ । ਉਨ੍ਹਾਂ ਨੇ ਮੌਜੂਦਾ ਫਸਲੀ ਸਾਲ ਦੌਰਾਨ ਕਣਕ ਸਮੇਤ ਹਾੜ੍ਹੀ ਦੀਆਂ ਫਸਲਾਂ ਦੇ ਰਿਕਾਰਡ ਤੋੜ ਉਤਪਾਦਨ ਦੀ ਉਮੀਦ ਜ਼ਾਹਰ ਕੀਤੀ ਹੈ। ਪਿਛਲੇ ਫਸਲੀ ਸਾਲ 'ਚ ਇਸ ਸੀਜ਼ਨ ਦੀ ਰਿਕਾਰਡ 15.32 ਕਰੋੜ ਟਨ ਪੈਦਾਵਾਰ ਹੋਈ ਸੀ। ਖੇਤੀਬਾੜੀ ਮੰਤਰੀ ਨੇ ਇਸ ਵਾਰ ਇਸ ਰਿਕਾਰਡ ਨੂੰ ਤੋੜਨ ਦੀ ਉਮੀਦ ਜਤਾਈ ਹੈ।
ਦਸ ਦਇਆ ਕੀ ,ਤੋਮਰ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੋਦੀ ਸਰਕਾਰ ਦੀਆਂ ਕਿਸਾਨੀ ਤੇ ਕਿਸਾਨ ਪੱਖੀ ਨੀਤੀਆਂ ਦੀ ਸਖਤ ਮਿਹਨਤ ਖੇਤੀ ਸੈਕਟਰ ਨੂੰ ਮਜਬੂਤ ਕਰੇਗੀ। ਸੈਕਟਰ ਨੂੰ ਨਵੇਂ ਸੁਧਾਰਾਂ ਦਾ ਵੀ ਫਾਇਦਾ ਹੋਵੇਗਾ। ਫਸਲੀ ਸਾਲ 2020-21 ਲਈ ਕੇਂਦਰ ਸਰਕਾਰ ਨੇ 30.1 ਕਰੋੜ ਟਨ ਅਨਾਜ ਪੈਦਾ ਕਰਨ ਦਾ ਟੀਚਾ ਮਿੱਥਿਆ ਹੈ, ਜਿਸ 'ਚੋਂ ਹਾੜ੍ਹੀ ਦੇ ਮੌਸਮ ਦੀਆਂ ਫਸਲਾਂ ਦਾ ਅਨੁਮਾਨਿਤ ਟੀਚਾ 15.16 ਕਰੋੜ ਟਨ ਹੈ। ਤੋਮਰ ਨੇ ਕਿਹਾ ਕਿ ਪਿਛਲੇ ਸਾਲ ਦੇਸ਼ ਦੇ ਖੇਤੀਬਾੜੀ ਸੈਕਟਰ ਨੇ ਵਧੀਆ ਪ੍ਰਦਰਸ਼ਨ ਕੀਤਾ, ਜਿਸ ਕਾਰਨ ਸਾਉਣੀ ਦੇ ਸੀਜ਼ਨ ਦੌਰਾਨ ਅਨਾਜ ਦਾ ਰਿਕਾਰਡ ਉਤਪਾਦਨ ਹੋਇਆ। ਉਨ੍ਹਾਂ ਕਿਹਾ ਕਿ ਇਸ ਸਾਲ ਅਸੀਂ ਪਿਛਲੇ ਹਾੜੀ ਦੇ ਸੀਜ਼ਨ ਨਾਲੋਂ ਵਧੀਆ ਅਨਾਜ ਪੈਦਾ ਕਰਨ ਦੀ ਉਮੀਦ ਕਰਦੇ ਹਾਂ।