by vikramsehajpal
ਲੰਡਨ (ਦੇਵ ਇੰਦਰਜੀਤ)- ਭਰਤੀਮੂਲ ਦੇਬਰਤਾਨੀਆ ਦੇ ਵਣਜ ਮੰਤਰੀ ਆਲੋਕ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਹੁਣ ਪੌਣਪਾਣੀ ਪਰਿਵਰਤਨ ਦੇ ਕੰਮ ਲਈ ਹੀ ਪੂਰੀਆਂ ਸੇਵਾਵਾਂ ਦੇਣਗੇ।
ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੇ ਸੀਓਪੀ 26 ਪੌਣਪਾਣੀ ਪਰਿਵਰਤਨ ਸਮਿਟ ਦਾ ਚੇਅਰਮੈਨ ਬਣਾਇਆ ਗਿਆ ਹੈ। ਉਨ੍ਹਾਂ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਬੇਨਤੀ ਕੀਤੀ ਸੀ ਕਿ ਉਹ ਦੋਵਾਂ ਵਿਚੋਂ ਕਿਸੇ ਇਕ ਅਹੁਦੇ 'ਤੇ ਹੀ ਕੰਮ ਕਰ ਸਕਦੇ ਹਨ।