ਕੋਰੋਨਾ ਅਤੇ ਠੰਡ ਨੂੰ ਮਾਤ ਦਿੰਦੀ ਆਸਥਾ,ਸ਼੍ਰੀ ਹਰਿਮੰਦਰ ਸਾਹਿਬ ਤੋਂ ਨਵੇਂ ਸਾਲ ਦਿਆਂ ਤਸਵੀਰਾਂ

by vikramsehajpal

ਅੰਮਿ੍ਰਤਸਰ(ਦੇਵ ਇੰਦਰਜੀਤ) : ਕੜਾਕੇ ਦੀ ਠੰਡ ਦੇ ਬਾਵਜੂਦ ਅਤੇ ਕੋਰੋਨਾ ਨੂੰ ਨਾਜਰ ਰੱਖਦੇ ਨਵੇਂ ਦੇ ਸਾਲ ਮੌਕੇ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਸ੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚ ਰਹੇ ਹਨ। ਇਸ ਮੌਕੇ ਸੰਗਤ ਨੇ ਸਰੋਵਰ ’ਚ ਇਸ਼ਨਾਨ ਕੀਤੇ। ਇਸ ਉਪਰੰਤ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਪਰਿਵਾਰ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤਾ। ਸਾਲ ਦੇ ਪਹਿਲੇ ਦਿਨ ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਆਤਮਿਕ ਬਲ ਪ੍ਰਾਪਤ ਕੀਤਾ ਤੇ ਆਤਮਿਕ ਸ਼ਾਂਤੀ ਹਾਸਲ ਕੀਤੀ।


ਇਸ ਦੌਰਾਨ ਵੱਡੀ ਗਿਣਤੀ ’ਚ ਜਨਾਨੀਆਂ ਤੇ ਬੱਚੇ ਅਤੇ ਬਜ਼ੁਰਗ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮੱਥਾ ਟੇਕਣ ਲਈ ਸਾਲ ਦੇ ਪਹਿਲੇ ਦਿਨ ਆਏ ਸੰਗਤ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਹੋਏ ਸਨ। ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਗੁਰੂ ਘਰ ’ਚ ਹਾਜ਼ਰੀ ਭਰ ਗੁਰੂ ਦਾ ਲੰਗਰ ਛੱਕ ਕੇ ਗਏ ।