by vikramsehajpal
ਓਂਟਾਰੀਓ (ਦੇਵ ਇੰਦਰਜੀਤ) - ਕੈਨੇਡਾ ਦੇ ਸੂਬੇ ਓਂਟਾਰੀਓ ਨੇ ਕੋਰੋਨਾ ਦੇ ਮਾਮਲਿਆਂ ਵਿਚ ਇਕ ਹੋਰ ਨਵਾਂ ਰਿਕਾਰਡ ਦਰਜ ਕੀਤਾ ਹੈ। ਇੱਥੇ ਦੋ ਦਿਨਾਂ ਵਿਚ ਸੂਬੇ ਵਿਚ 4,400 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਤੇ ਇਸ ਦੌਰਾਨ 78 ਲੋਕਾਂ ਦੀ ਮੌਤ ਹੋਈ।
ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਇੱਥੇ 2,550 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਜਦਕਿ ਸੂਬੇ ਵਿਚ ਇਸ ਦਿਨ ਕੋਰੋਨਾ ਟੈਸਟ ਪਹਿਲਾਂ ਨਾਲੋਂ ਘੱਟ ਹੋਏ ਸਨ।
ਦੱਸ ਦਈਏ ਕੀ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਟੋਰਾਂਟੋ ਵਿਚ 895 ਨਵੇਂ ਮਾਮਲੇ ਦਰਜ ਹੋਏ ਜੋ ਨਵਾਂ ਰਿਕਾਰਡ ਹਨ, ਇਸ ਦੇ ਇਲਾਵਾ ਪੀਲ ਵਿਚ 496, ਵਿੰਡਸਰ ਐਸੈਕਸ ਕਾਊਂਟੀ ਵਿਚ 147, ਹਮਿਲਟਨ ਵਿਚ 144 ਅਤੇ ਯਾਰਕ ਰੀਜਨ ਵਿਚ 142 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ ਨੇ ਇਸ ਦੀ ਜਾਣਕਾਰੀ ਟਵਿੱਟਰ 'ਤੇ ਸਾਂਝੀ ਕੀਤੀ ਹੈ।