by vikramsehajpal
ਨਵੀਂ ਦਿੱਲੀ (ਦੇਵ ਇੰਦਰਜੀਤ) : ਪੂਰੇ ਵਿਸ਼ਵ 'ਚ ਇਸ ਵੇਲੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਓਥੇ ਹੀ ਯੂਕੇ ਤੋਂ ਭਾਰਤ ਪਰਤੇ 6 ਲੋਕ ਕੋਰੋਨਾ ਲਾਗ ਦੇ ਨਵੇਂ ਯੂਕੇ ਵੇਰੀਐਂਟ ਜੀਨੋਮ ਨਾਲ ਸੰਕਰਮਿਤ ਪਾਏ ਗਏ ਹਨ। ਇਹ ਛੇ ਕੋਰੋਨਾ ਪੌਜ਼ੀਟਿਵ ਕੇਸ 3 ਬੰਗਲੋਰ, 2 ਹੈਦਰਾਬਾਦ ਅਤੇ 1 ਪੂਣੇ ਤੋਂ ਮਿਲਿਆ ਹੈ।
ਸਾਰੇ ਲੋਕਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ ਅਤੇ ਇਨ੍ਹਾਂ ਦੇ ਸਪਰੰਕ ਵਿੱਚ ਆਏ ਲੋਕਾਂ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 25 ਨਵੰਬਰ ਤੋਂ 23 ਦਸੰਬਰ ਦੇ ਵਿੱਚ ਕੁੱਲ 33 ਹਜ਼ਾਰ ਯਾਤਰੀ ਯੂਕੇ ਤੋਂ ਭਾਰਤ ਦੇ ਵੱਖ-ਵੱਖ ਏਅਰਪੋਰਟ ਉੱਤੇ ਆਏ ਸੀ। ਜਿਨ੍ਹਾਂ ਵਿੱਚੋਂ ਅਜੇ ਤੱਕ 114 ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।