by vikramsehajpal
ਵਾਸ਼ਿੰਗਟਨ (ਦੇਵਇੰਦਰ ਜਿੱਤ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਰੂਆਤੀ ਖਿੱਚੋਤਾਣ ਪਿੱਛੋਂ ਅਖੀਰ 2.3 ਖ਼ਰਬ ਡਾਲਰ ਦੇ ਸਹਾਇਤਾ ਬਿੱਲ 'ਤੇ ਦਸਤਖ਼ਤ ਕਰ ਦਿੱਤੇ। ਇਸ ਵਿਚ 900 ਅਰਬ ਡਾਲਰ ਦਾ ਕੋਰੋਨਾ ਰਾਹਤ ਪੈਕੇਜ ਵੀ ਸ਼ਾਮਲ ਹੈ। ਇਸ ਨਾਲ ਦੇਸ਼ ਦੇ ਲੱਖਾਂ ਲੋਕਾਂ ਨੂੰ ਫੌਰੀ ਰਾਹਤ ਮਿਲੀ ਹੈ।
ਜੇਕਰ ਟਰੰਪ ਆਪਣੇ ਪਹਿਲੇ ਰੁਖ਼ 'ਤੇ ਕਾਇਮ ਰਹਿੰਦੇ ਤਾਂ ਰੋਜ਼ਾਨਾ ਦੀਆਂ ਲੋੜਾਂ ਲਈ ਸੰਘਰਸ਼ ਕਰ ਰਹੇ ਲੱਖਾਂ ਅਮਰੀਕੀ ਲੋਕਾਂ ਨੂੰ ਮਿਲ ਰਹੀ ਸਰਕਾਰੀ ਸਹਾਇਤਾ ਰੁੱਕ ਜਾਂਦੀ। ਕਾਨੂੰਨ ਵਿਚ ਅਧਿਕਤਰ ਅਮਰੀਕੀਆਂ ਲਈ ਪ੍ਰਤੀ ਮਹੀਨੇ 600 ਡਾਲਰ ਦੇ ਭੁਗਤਾਨ ਦੀ ਵਿਵਸਥਾ ਕੀਤੀ ਗਈ ਹੈ। ਹੁਣ ਤਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ 20 ਜਨਵਰੀ ਨੂੰ ਅਹੁਦਾ ਛੱਡਣ ਵਾਲੇ ਟਰੰਪ ਨੇ ਅਖੀਰ ਕਾਨੂੰਨ 'ਤੇ ਦਸਤਖ਼ਤ ਕਰਨ ਦਾ ਫ਼ੈਸਲਾ ਕਿਉਂ ਲਿਆ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ 'ਤੇ ਸੰਸਦ ਦੇ ਦੋਵਾਂ ਸਦਨਾਂ ਦਾ ਦਬਾਅ ਸੀ।