ਰੂਸ – ਉੱਤਰੀ ਬੇੜੇ ਦੇ ਲੜਾਕੂ ਜਹਾਜ਼ ਨੇ ਕੀਤਾ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉੱਤਰੀ ਬੇੜੇ ਦੇ ਲੜਾਕੂ ਜਹਾਜ਼ (ਫ੍ਰੀਗੇਟ) ਨੇ ਸਰਕੋਨ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ।

ਦੱਸ ਦਈਏ ਕਿ ਇੱਕ ਰਿਪੋਟਰ ਮੁਤਾਬਕ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਐਡਮਿਰਲ ਗੋਰਸ਼ਕੋਵ ਫ੍ਰੀਗੇਟ ਨੇ ਵਾਇਟ ਸੀ ਤੋਂ ਇੱਕ ਸਰਕੋਨ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲਤਾਪੂਰਵਕ ਫਾਇਰ ਕੀਤਾ, ਜਿਸ ਨਾਲ 350 ਕਿਲੋਮੀਟਰ ਦੂਰੀ 'ਤੇ ਸਥਿਤ ਅਰਖੰਗੇਲਸਕ ਖੇਤਰ ਵਿੱਚ ਚੀਜਾ ਸਿਖਲਾਈ ਦੇ ਮੈਦਾਨ ਵਿੱਚ ਸਥਿਤ ਨੌਸੈਨਿਕ ਨਿਸ਼ਾਨੇ ਨੂੰ ਮਾਰ ਸੁੱਟਿਆ।

6 ਅਕਤੂਬਰ ਨੂੰ, ਇਸੇ ਫ੍ਰੀਗੇਟ ਨੇ ਟੈਸਟ ਕਰਨ ਲਈ ਪਹਿਲੀ ਵਾਰ ਇੱਕ ਸਰਕੋਨ ਹਾਈਪਰਸੋਨਿਕ ਮਿਜ਼ਾਈਲ ਦਾਗੀ ਸੀ। ਮੰਤਰਾਲੇ ਦੇ ਮੁਤਾਬਕ, ਉਸ ਸਮੇਂ ਤੋਂ ਸਾਰੇ ਟੈਸਟ ਸਫਲ ਰਹੇ ਹਨ।