ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਭਾਰਤ, ਇਰਾਨ ਅਤੇ ਉਜ਼ਬੇਕਿਸਤਾਨ ਚਾਬਹਾਰ ਬੰਦਰਗਾਹ ਦੇ ਰਣਨੀਤਕ ਸਾਂਝੇ ਇਸਤੇਮਾਲ 'ਤੇ ਦੁਵੱਲੀ ਗੱਲਬਾਤ ਕਰਨਗੇ ਜੋ ਕਿ ਮੱਧ ਏਸ਼ੀਆ ਲਈ ਸੰਪਰਕ ਦੇ ਪੱਖੋਂ ਮਹੱਤਵਪੂਰਨ ਮੰਨੀ ਜਾਂਦੀ ਹੈ। ਵਿਦੇਸ਼ ਮੰਤਰਾਲੇ (ਐਮਈਏ) ਨੇ ਮੀਟਿੰਗ ਦਾ ਐਲਾਨ ਕੀਤਾ ਹੈ।
ਮੰਤਰਾਲੇ ਨੇ ਕਿਹਾ, “ਭਾਰਤ, ਇਰਾਨ ਅਤੇ ਉਜ਼ਬੇਕਿਸਤਾਨ ਵਿਚਾਲੇ ਚਾਬਹਾਰ ਬੰਦਰਗਾਹ ਦੀ ਸਾਂਝੀ ਵਰਤੋਂ ਬਾਰੇ ਦੁਵੱਲੇ ਕਾਰਜਕਾਰੀ ਸਮੂਹ ਦੀ ਪਹਿਲੀ ਬੈਠਕ 14 ਦਸੰਬਰ ਨੂੰ ਆਨਲਾਈਨ ਹੋਵੇਗੀ। ਭਾਰਤ, ਇਰਾਨ ਅਤੇ ਅਫਗਾਨਿਸਤਾਨ ਵੱਲੋਂ ਇਨ੍ਹਾਂ ਤਿੰਨਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਨੂੰ ਉਤਸ਼ਾਹਤ ਕਰਨ ਲਈ ਪੋਰਟ ਦਾ ਵਿਕਾਸ ਕੀਤਾ ਜਾ ਰਿਹਾ ਹੈ।
ਅੰਤਰਰਾਸ਼ਟਰੀ ਉੱਤਰੀ ਦੱਖਣੀ ਟਰਾਂਸਪੋਰਟ ਕੋਰੀਡੋਰ (INSTC) ਪ੍ਰਾਜੈਕਟ ਵਿੱਚ ਭਾਰਤ ਵੱਲੋਂ ਉਜ਼ਬੇਕਿਸਤਾਨ ਦੀ ਭਾਗੀਦਾਰੀ ਦੇ ਪਿਛੋਕੜ ਵਿੱਚ ਇੱਕ ਤਿਕੋਣੀ ਮੀਟਿੰਗ ਕੀਤੀ ਜਾ ਰਹੀ ਹੈ।
7,200 ਕਿਲੋਮੀਟਰ ਦਾ ਹੈ ਪ੍ਰਾਜੈਕਟ
INSTC ਇੱਕ 7,200 ਕਿਲੋਮੀਟਰ ਲੰਬਾ ਬਹੁ-ਆਯਾਮੀ ਆਵਾਜਾਈ ਪ੍ਰਾਜੈਕਟ ਹੈ ਜੋ ਭਾਰਤ, ਇਰਾਨ, ਅਫਗਾਨਿਸਤਾਨ, ਅਰਮੀਨੀਆ, ਅਜ਼ਰਬਾਈਜਾਨ, ਰੂਸ, ਮੱਧ ਏਸ਼ੀਆ ਅਤੇ ਯੂਰਪ ਦੇ ਵਿੱਚ ਸਮੁੰਦਰੀ ਮਾਲ ਢੁਆਈ ਲਈ ਹੈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘ਭਾਰਤ ਚਾਬਹਾਰ ਬੰਦਰਗਾਹ ਨੂੰ ਟਰਾਂਜ਼ਿਟ ਪੋਰਟ ਦੇ ਤੌਰ ‘ਤੇ ਇਸਤੇਮਾਲ ਕਰਨ ਲਈ ਉਜ਼ਬੇਕਿਸਤਾਨ ਦੇ ਹਿੱਤ ਦਾ ਸਵਾਗਤ ਕਰਦਾ ਹੈ।
ਇਸ ਨਾਲ ਖੇਤਰ ਦੇ ਵਪਾਰੀਆਂ ਅਤੇ ਵਪਾਰਕ ਭਾਈਚਾਰੇ ਲਈ ਆਰਥਿਕ ਮੌਕੇ ਖੁਲ੍ਹਣਗੇ। ਇਸ ਵਿੱਚ ਕਿਹਾ ਗਿਆ ਹੈ, ‘ਉਜ਼ਬੇਕਿਸਤਾਨ ਤੋਂ ਇਲਾਵਾ ਹੋਰ ਮੱਧ ਏਸ਼ੀਆਈ ਦੇਸ਼ਾਂ ਨੇ ਵੀ ਪੋਰਟ ਦੀ ਵਰਤੋਂ ਵਿੱਚ ਦਿਲਚਸਪੀ ਦਿਖਾਈ ਹੈ। ਭਾਰਤ ਇਸ ਮੁੱਦੇ 'ਤੇ ਖੇਤਰੀ ਦੇਸ਼ਾਂ ਨਾਲ ਨੇੜਿਓਂ ਸਹਿਯੋਗ ਕਰਨਾ ਚਾਹੁੰਦਾ ਹੈ।