by simranofficial
ਹਰਿਆਣਾ (ਐਨ .ਆਰ .ਆਈ ਮੀਡਿਆ ) : ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਸਿਹਤ ਮੰਤਰੀ ਅਨਿਲ ਵਿਜ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਓਹਨਾ ਨੇ ਖ਼ੁਦ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਤੇ ਓਹਨਾ ਨੇ ਸਲਾਹ ਦਿੱਤੀ ਹੈ ਕਿ ਜੋ ਲੋਕ ਉਸ ਦੇ ਸੰਪਰਕ ਵਿਚ ਵੀ ਆਏ ਹਨ ਕਿ ਉਹ ਸਾਰੇ ਆਪਣਾ ਕੋਰੋਨਾ ਟੈਸਟ ਕਰਵਾਉਣ.
ਜਿਕਰੇਖ਼ਾਸ ਹੈ ਕਿ ਕੁਝ ਦਿਨ ਪਹਿਲਾ ਓਹਨਾ ਨੇ ਕੋਵਿਕਿਨ ਟੈਸਟ ਵਿੱਚ ਇੱਕ ਵਲੰਟੀਅਰ ਵਜੋਂ ਆਪਣੇ ਆਪ ਨੂੰ ਟੀਕਾ ਲਗਵਾਇਆ ਸੀ ਤੇ ਹੁਣ ਉਹ ਖੁਦ ਕੋਰੋਨਾ ਪਾਜ਼ਿਟਿਵ ਪਾਏ ਗਏ ਨੇ ਤੇ ਜਿਸਦੀ ਜਾਣਕਾਰੀ ਓਹਨਾ ਨੇ ਇਕ ਟਵੀਟ ਰਹੀ ਦਿਤੀ ਜਿਸ ਵਿੱਚ ਓਹਨਾ ਨੇ ਲਿਖਿਆ ਮੈਨੂੰ ਕੋਰੋਨਾ ਸਕਾਰਾਤਮਕ ਟੈਸਟ ਕੀਤਾ ਗਿਆ ਹੈ. ਮੈਂ ਸਿਵਲ ਹਸਪਤਾਲ ਅੰਬਾਲਾ ਕੈਂਟ ਵਿਖੇ ਦਾਖਲ ਹਾਂ। ਉਹ ਸਾਰੇ ਜੋ ਮੇਰੇ ਨਾਲ ਨੇੜਲੇ ਸੰਪਰਕ ਵਿੱਚ ਆਏ ਹਨ ਉਹਨਾਂ ਨੂੰ ਆਪਣੇ ਆਪ ਨੂੰ ਕੋਰੋਨਾ ਲਈ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ.