ਅਮਰੀਕੀ ਚੋਣਾਂ ਨੂੰ ਲੈ ਟਰੰਪ ਦਾ ਵੱਡਾ ਬਿਆਨ…

by vikramsehajpal

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਟਰੰਪ ਨੇ ਚੋਣ ਵਿਚ ਹੇਰਾਫੇਰੀ ਦੇ ਬੇਬੁਨਿਆਦ ਦੋਸ਼ਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਚੋਣ ਨਿਰਪੱਖ ਨਹੀਂ ਸੀ। ਉਨ੍ਹਾਂ ਇਹ ਸ਼ੱਕ ਪ੍ਰਗਟਾਇਆ ਕਿ ਇਸ ਵਾਰ ਦੀ ਚੋਣ ਸਭ ਤੋਂ ਘੱਟ ਸੁਰੱਖਿਅਤ ਸੀ।

ਟਰੰਪ ਨੇ ਰਾਸ਼ਟਰਪਤੀ ਚੋਣ ਵਿਚ ਅਜੇ ਤਕ ਜੋਅ ਬਾਇਡਨ ਦੇ ਹੱਥੋਂ ਆਪਣੀ ਹਾਰ ਨਹੀਂ ਮੰਨੀ ਹੈ। ਵੋਟਿੰਗ ਵਿਚ ਹੇਰਾਫੇਰੀ ਦੇ ਦੋਸ਼ ਲਗਾ ਕੇ ਉਨ੍ਹਾਂ ਦੀ ਟੀਮ ਕਈ ਸੂਬਿਆਂ ਵਿਚ ਮੁਕੱਦਮੇ ਦਾਇਰ ਕਰ ਚੁੱਕੀ ਹੈ ਪ੍ਰੰਤੂ ਇਸ ਮੋਰਚੇ 'ਤੇ ਵੀ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ। ਦੱਸ ਦਈਏ ਕਿ ਟਰੰਪ ਨੇ ਐਤਵਾਰ ਨੂੰ ਇਕ ਟਵੀਟ ਵਿਚ ਕਿਹਾ ਕਿ ਸਾਡੀ 2020 ਦੀ ਚੋਣ ਵਿਚ ਅਜਿਹੇ ਡਾਕ ਵੋਟ ਪੱਤਰਾਂ ਦਾ ਹੜ੍ਹ ਸੀ ਜਿਨ੍ਹਾਂ ਦਾ ਕੋਈ ਹਿਸਾਬ ਨਹੀਂ ਪਾਇਆ ਗਿਆ।

ਸ਼ਾਇਦ ਅਮਰੀਕਾ ਵਿਚ ਹੁਣ ਤਕ ਹੋਈਆਂ ਚੋਣਾਂ ਵਿਚ ਇਸ ਵਾਰ ਦੀ ਚੋਣ ਸਭ ਤੋਂ ਵੱਧ ਅਸੁਰੱਖਿਅਤ ਸੀ। ਇਸ ਤੋਂ ਪਹਿਲੇ ਉਨ੍ਹਾਂ ਇਕ ਇੰਟਰਵਿਊ ਵਿਚ ਦੋਸ਼ ਲਗਾਇਆ ਸੀ ਕਿ ਸੁਪਰੀਮ ਕੋਰਟ ਉਨ੍ਹਾਂ ਦਾ ਪੱਖ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਸਵੀਕਾਰ ਨਹੀਂ ਕਰ ਸਕਦੇ ਕਿ ਚੋਣ ਵਿਚ ਉਨ੍ਹਾਂ ਦੀ ਹਾਰ ਹੋਈ ਹੈ।