by simranofficial
ਚੰਡੀਗੜ੍ਹ ( ਐਨ. ਆਰ. ਆਈ .ਮੀਡਿਆ ):- ਪੰਜਾਬ ਦੇ ਵੱਖ ਵੱਖ ਪਿੰਡਾਂ ਵਿਚੋਂ ਨਿਕਲੇ ਕਿਸਾਨ ਕਈ ਮੁਸ਼ਕਿਲ ਦਾ ਸਾਹਮਣਾ ਕਰਕੇ ਦਿੱਲੀ ਪਹੁੰਚੇ | ਰਸਤੇ ਚ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਿਆ , ਕਿਸਾਨ ਵਿਰੋਧ ਕਰਦੇ ਹੋਏ ਅੱਗੇ ਵੱਧੇ, ਉੰਨਾ ਤੇ ਹਰਿਆਣਾ ਸਰਕਾਰ ਨੇ ਐਫ ਆਈ ਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ, ਅਤੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ |
ਹਰਿਆਣਾ ਸਰਕਾਰ ਨੇ ਹਿਰਾਸਤ ਵਿੱਚ ਲਏ ਕਿਸਾਨਾਂ ਦੀ ਰਿਹਾਈ ਲਈ 50-50 ਹਜ਼ਾਰ ਦੀ ਜ਼ਮਾਨਤ ਮੰਗੀ ਹੈ। ਇਸ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਫਿਟਕਾਰ ਲਾਈ ਹੈ, ਜਵਾਬ ਤਲਬ ਕੀਤਾ ਹੈ। ਆਦਲਤ ਨੇ ਹਰਿਆਣਾ ਸਰਕਾਰ ਤੋਂ ਇਹ ਵੀ ਪੁੱਛਿਆ ਹੈ ਕਿ ਕਿੰਨੇ ਕਿਸਾਨਾਂ ਨੂੰ ਹਾਲੇ ਤੱਕ ਛੱਡਿਆ ਗਿਆ ਹੈ। ਹਾਈਕੋਰਟ ਨੇ ਪੁੱਛਿਆ ਹੈ ਕਿ ਕਿਸਾਨਾਂ ਨੂੰ ਛੱਡਣ ਲਈ ਗੰਭੀਰ ਅਪਰਾਧ ਦੇ ਦੋਸ਼ੀਆਂ ਵਾਂਗ ਇੰਨੀ ਭਾਰੀ ਜ਼ਮਾਨਤ ਦੀ ਰਕਮ ਕਿਉਂ ਮੰਗੀ ਜਾ ਰਹੀ ਹੈ।