by vikramsehajpal
ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਆਪਣੇ ਅਹਿਮ ਫ਼ੈਸਲੇ ਵਿੱਚ ਫਿਲਾਡੇਲਫੀਆ ਦੀ ਇੱਕ ਅਦਾਲਤ ਨੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਕੋਸ਼ਿਸ਼ ਨੂੰ ਅਸਫ਼ਲਕਰ ਦਿੱਤਾ, ਜਿਸ ਦੇ ਤਹਿਤ ਉਹ ਚੋਣ ਨਤੀਜਿਆਂ ਨੂੰ ਪਲਟਣਾ ਚਾਹੁੰਦੇ ਸਨ।
ਪੈਨਸਿਲਵੇਲੀਆ ਸੂਬੇ ਵਿੱਚ ਚੋਣ ਨਤੀਜਿਆਂ ਦੀ ਪ੍ਰਕਿਰਿਆ ਨੂੰ ਰੋਕਣ ਦੀ ਟਰੰਪ ਦੀ ਅਪੀਲ ਠੁਕਰਾਉਂਦੇ ਹੋਏ ਤੀਜੀ ਅਪੀਲੀ ਸਰਕਿਟ ਕੋਰਟ ਦੇ ਜੱਜ ਨੇ 21 ਸਫ਼ਿਆਂ ਦੇ ਫ਼ੈਸਲੇ ਵਿੱਚ ਲਿਖਿਆ ਕਿ ਰਾਸ਼ਟਰਪਤੀ ਦੀ ਚੋਣ ਵੋਟਰ ਕਰਦੇ ਹਨ, ਵਕੀਲ ਨਹੀਂ। ਦੱਸ ਦਈਏ ਕਿ ਪੈਨਸਿਲਵੇਨੀਆ ਵਿੱਚ ਵੋਟਰ ਪ੍ਰਕਿਰਿਆ ਨੂੰ ਰੱਦ ਕਰਨ ਦੀ ਕੋਸ਼ਿਸ਼ 'ਤੇ ਰਾਸ਼ਟਰਪਤੀ ਦੀ ਟੀਮ ਨੂੰ ਜੱਜ ਨੇ ਇਹ ਕਹਿੰਦੇ ਹੋਏ ਝਾੜ ਪਾਈ ਕਿ ਕਿਸੇ ਵੀ ਚੋਣ ਨੂੰ ਨਜਾਇਜ਼ ਨਹੀਂ ਕਿਹਾ ਜਾ ਸਕਦਾ।
ਜੱਜ ਸਟੇਫਾਨੋਸ ਬਿਬਾਸ ਨੇ ਸਰਬਸੰਮਤੀ ਨਾਲ ਫ਼ੈਸਲੇ ਵਿੱਚ ਲਿਖਿਆ ਕਿ ਨਿਰਪੱਖ ਚੋਣਾਂ ਸਾਡੇ ਲੋਕਤੰਤਰ ਦੀ ਪਛਾਣ ਹੈ ਅਤੇ ਇਸ ਪ੍ਰਕਿਰਿਆ ਨੂੰ ਰੋਕਿਆ ਨਹੀਂ ਜਾ ਸਕਦਾ।