ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਜਰਮਨੀ ਵਿੱਚ ਸ਼ੁੱਕਰਵਾਰ ਨੂੰ ਵੱਡੀ ਗਿਣਤੀ ਵਿੱਚ ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਕੋਵਿਡ-19 ਦੇ ਮਾਮਲੇ 10 ਲੱਖ ਤੋਂ ਪਾਰ ਹੋ ਗਏ ਹਨ। ਦੇਸ਼ ਦੇ ਰਾਬਰਟ ਕੋਚ ਇੰਸਟੀਚਿਉਟ ਆਫ ਡਿਜ਼ੀਜ਼ ਕੰਟਰੋਲ ਨੇ ਦੱਸਿਆ ਕਿ ਜਰਮਨੀ ਦੇ 16 ਸੂਬਿਆਂ ਵਿੱਚ ਕੋਵਿਡ-19 ਦੇ 22,806 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ ਇਸ ਮਹਾਂਮਾਰੀ ਦੇ ਮਾਮਲੇ ਵੱਧ ਕੇ 1,006,394 ਹੋ ਗਏ।
ਸੰਕਰਮਿਤ ਲੋਕਾਂ ਦਾ ਵੱਡਾ ਅੰਕੜਾ ਹੋਣ ਦੇ ਬਾਵਜੂਦ ਵੀ ਜਰਮਨੀ ਵਿੱਚ ਦੂਜੇ ਯੂਰਪੀਅਨ ਦੇਸ਼ਾਂ ਨਾਲੋਂ ਘੱਟ ਮਰੀਜ਼ਾਂ ਦੀ ਮੌਤ ਹੋਈ ਹੈ। ਜਰਮਨੀ ਵਿੱਚ ਕੋਰੋਨਾ ਸੰਕਰਮਣ ਨਾਲ ਹੁਣ ਤੱਕ 15,586 ਮਰੀਜ਼ਾਂ ਦੀ ਮੌਤ ਹੋਈ ਹੈ ਜਦਕਿ ਬ੍ਰਿਟੇਨ ਇਟਲੀ ਅਤੇ ਫਰਾਂਸ ਵਿੱਚ 50,000 ਮਰੀਜ਼ਾਂ ਦੀ ਮੌਤ ਹੋਈ ਹੈ।
ਕੋਚ ਇੰਸਟੀਚਿਉਟ ਆਫ ਡਿਜ਼ੀਜ਼ ਕੰਟਰੋਲ ਨੇ ਦੱਸਿਆ ਕਿ ਇਸ ਸੰਕਰਮਣ ਦੇ ਸ਼ੁਰੂਆਤ ਵਿੱਚ ਵੱਡੇ ਪੱਧਰ ਉੱਤੇ ਜਾਂਚ, ਸਖ਼ਤ ਹਸਪਤਾਲ ਪ੍ਰਣਾਲੀ ਵਰਗੇ ਤੇਜ਼ੀ ਨਾਲ ਕਦਮ ਚੁੱਕੇ ਗਏ, ਜਿਸ ਨਾਲ ਮੌਤਾਂ ਦੀ ਗਿਣਤੀ ਨੂੰ ਕਾਬੂ ਕਰਨ ਵਿਚ ਸਹਾਇਤਾ ਮਿਲੀ। ਹੁਣ ਤੱਕ 6,96,100 ਲੋਕ ਸੰਕਰਮਣ ਮੁਕਤ ਹੋਏ ਹਨ।