ਵਾਸ਼ਿੰਗਟਨ (ਐਨ .ਆਰ .ਆਈ ਮੀਡਿਆ ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ ਡੋਨਾਲਡ ਟਰੰਪ ਨੇ ਪੈਂਟਾਗਨ ਨੂੰ ਹੁਕਮ ਦਿੱਤਾ ਕਿ ਜਨਵਰੀ ਦੇ ਅੱਧ ਤੱਕ ਅਫਗਾਨਿਸਤਾਨ ਅਤੇ ਇਰਾਕ ਵਿਚ ਅਮਰੀਕੀ ਸੈਨਿਕਾਂ ਗਿਣਤੀ ਘਾਟਾ ਦਿੱਤੀ ਜਾਵੇ ਤੇ ਅਫਗਾਨਿਸਤਾਨ ਤੇ ਈਰਾਕ 'ਚ ਮੌਜੂਦ ਅਮਰੀਕੀ ਫੌਜੀਆਂ ਦੀ ਗਿਣਤੀ ਨੂੰ ਤਿੰਨ ਹਜ਼ਾਰ ਤੋਂ ਘੱਟ ਕਰ ਕੇ 2500 ਦਾ ਫੈਸਲਾ ਲਿਆ ਹੈ।। ਇਹ ਐਲਾਨ ਕਾਰਜਕਾਰੀ ਰੱਖਿਆ ਮੰਤਰੀ ਕ੍ਰਿਸਟੋਫਰ ਮਿਲਰ ਨੇ ਕੀਤਾ।
ਮਿਲਰ ਨੇ ਪੈਂਟਾਗਨ ਵਿਖੇ ਪੱਤਰਕਾਰਾਂ ਨੂੰ ਕਿਹਾ ਕਿ ‘ਇਹ ਟਰੰਪ ਦਾ ਫੈਸਲਾ ਹੈ। ‘ਮੈਂ ਰਸਮੀ ਤੌਰ ‘ਤੇ ਐਲਾਨ ਕਰ ਰਿਹਾ ਹਾਂ ਕਿ ਅਸੀਂ ਰਾਸ਼ਟਰਪਤੀ ਟਰੰਪ ਦੇ ਅਫਗਾਨਿਸਤਾਨ ਅਤੇ ਇਰਾਕ ‘ਚ ਆਪਣੀ ਸੈਨਾ ਦੀ ਮੁੜ ਅਹੁਦਾ ਸੰਭਾਲਣ ਦੇ ਆਦੇਸ਼ਾਂ ਨੂੰ ਲਾਗੂ ਕਰਾਂਗੇ’।ਤੁਹਾਨੂੰ ਐਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਹੁਕਮ ਇੱਕ ਹਫਤੇ ਬਾਅਦ ਆਇਆ ਹੈ ਜਦੋਂ ਟਰੰਪ ਨੇ ਸਾਬਕਾ ਰੱਖਿਆ ਮੰਤਰੀ ਮਾਰਕ ਐਸਪਰ ਨੂੰ ਹਟਾ ਦਿੱਤਾ ਤੇ ਉਸ ਦੀ ਥਾਂ ਕ੍ਰਿਸਟੋਫਰ ਮਿਲਰ ਨੂੰ ਕਾਰਜ-ਨਿਗਰਾਨੀ ਰੱਖਿਆ ਮੰਤਰੀ ਬਣਾਇਆ।