ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਰੋਜ਼ੀ-ਰੋਟੀ ਦੀ ਖਾਤਿਰ ਅਤੇ ਆਪਣੇ ਚੰਗੇ ਭਵਿੱਖ ਲਈ ਕਰੀਬ 8 ਸਾਲ ਪਹਿਲਾਂ ਨਡਾਲਾ (ਕਪੂਰਥਲਾ) ਤੋਂ ਅਮਰੀਕਾ ਗਏ 28 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਾਲੀਆ ਉਰਫ਼ ਗੋਪੀ ਵਜੋ ਹੋਈ ਹੈ, ਜੋਕਿ ਫਰਿਜਨੋਂ (ਕੈਲੀਫੋਰਨੀਆਂ) 'ਚ ਰਹਿੰਦਾ ਸੀ।
ਗੁਰਪ੍ਰੀਤ ਸਿੰਘ ਵਾਲੀਆ ਉਰਫ਼ ਗੋਪੀ ਪੁੱਤਰ ਨੰਬਰਦਾਰ ਬਲਵਿੰਦਰਜੀਤ ਸਿੰਘ ਵਾਲੀਆਂ ਦੀ ਮੌਤ ਦੀ ਖ਼ਬਰ ਨਾਲ ਨਡਾਲਾ 'ਚ ਸੋਗ ਦੀ ਲਹਿਰ ਦੌੜ ਗਈ। ਦੱਸ ਦਈਏ ਕੀ ਇਸ ਸੰਬਧ 'ਚ ਪਰਿਵਾਰਕ ਮੈਂਬਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਾਲ 1991 'ਚ ਜੰਮੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਕਰੀਬ 8 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਉਥੇ ਉਸ ਨੇ ਚੰਗੀ ਮਿਹਨਤ ਕਰਕੇ ਪੱਕੇ ਹੋਣ ਲਈ ਕੇਸ ਫਾਈਲ ਕੀਤਾ ਅਤੇ ਕੇਸ ਪਾਸ ਵੀ ਹੋ ਗਿਆ ਸੀ ਪਰ ਅਜੇ ਤੱਕ ਪੱਕੇ ਕਾਗਜ਼ ਨਹੀਂ ਮਿਲੇ ਸਨ।
ਇਸੇ ਦੌਰਾਨ ਕਰੀਬ ਤਿੰਨ ਦਿਨ ਪਹਿਲਾ ਗੁਰਪ੍ਰੀਤ ਨੂੰ ਹਾਰਟ ਅਟੈਕ ਹੋ ਗਿਆ। ਹਾਰਟ ਅਟੈਕ ਹੋਣ ਉਪਰੰਤ ਉਸ ਨੂੰ ਇਲਾਜ ਲਈ ਕਮਿਉਨਿਟੀ ਰਿਜ਼ਨਲ ਮੈਡੀਕਲ ਸੈਂਟਰ ਫਰਿਜਨੋਂ (ਕੈਲੀਫੋਰਨੀਆਂ) 'ਚ ਭਰਤੀ ਕਰਾਇਆ ਗਿਆ ਸੀ ਪਰ ਬਦਕਿਸਮਤੀ ਨਾਲ ਉਸ ਦੀ ਭਾਰਤੀ ਸਮੇਂ ਮੁਤਾਬਕ ਸਵੇਰੇ 4:00 ਵਜੇ ਮੌਤ ਹੋ ਗਈ।