ਨਵੀਂ ਦਿੱਲੀ ( ਐਨ ਆਰ ਆਈ ਮੀਡਿਆ ): - ਮੇਜ਼ਬਾਨ ਵਜੋਂ, ਭਾਰਤ 30 ਨਵੰਬਰ ਨੂੰ ਸ਼ੰਘਾਈ ਸਹਿਕਾਰਤਾ ਸੰਗਠਨ ਦੇ ਮੈਂਬਰਾਂ ਨੂੰ ਵਰਚੂਅਲ ਸੰਮੇਲਨ ਲਈ ਸੱਦਾ ਦੇ ਰਿਹਾ ਹੈ , ਪਹਿਲੀ ਵਾਰ, ਭਾਰਤ ਐਸਸੀਓ ਦੀ ਸਰਕਾਰ ਦੇ ਮੁਖੀਆਂ ਦੀ ਕੌਂਸਲ ਦੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ |
ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੇ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੇ ਸਾਰੇ ਅੱਠ ਮੈਂਬਰ ਦੇਸ਼ਾਂ ਨੂੰ 30 ਨਵੰਬਰ ਨੂੰ ਹੋਣ ਵਾਲੇ ਬਲਾਕ ਦੇ ਵਰਚੁਅਲ ਸੰਮੇਲਨ ਲਈ ਸੱਦਾ ਦਿੱਤਾ ਹੈ।
ਭਾਰਤ ਅਤੇ ਪਾਕਿਸਤਾਨ ਸਾਲ 2017 ਵਿੱਚ ਐਸਸੀਓ ਦੇ ਸਥਾਈ ਮੈਂਬਰ ਬਣੇ ਸਨ। ਐਸਸੀਓ ਦੇ ਦੂਜੇ ਮੈਂਬਰ ਦੇਸ਼ਾਂ ਵਿੱਚ ਰੂਸ, ਚੀਨ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਹਨ|
ਇੰਡੀਆ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਐਲਾਨ ਕੀਤਾ ਸੀ ਕਿ ਉਹ ਐਸਸੀਓ ਦੀ ਸਰਕਾਰ ਦੇ ਮੁੱਖੀਆਂ ਦੀ ਕਮੇਟੀ ਦੇ ਵਰਚੁਅਲ ਫਾਰਮੈਟ ਵਿੱਚ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਅਤੇ ਇਸ ਵਿੱਚ ਬਲਾਕ ਦੇ ਮੈਂਬਰ ਦੇਸ਼ਾਂ ਦੇ ਪ੍ਰਧਾਨਮੰਤਰੀ ਹਿੱਸਾ ਲੈਣਗੇ।