by simranofficial
ਅਮਰੀਕਾ (ਐਨ .ਆਰ .ਆਈ ਮੀਡਿਆ ): ਹੁਣ ਤੱਕ ਵਾਰ-ਵਾਰ ਮੀਡੀਆ ਦੇ ਸਾਹਮਣੇ ਆ ਕੇ ਡੋਨਾਲਡ ਟਰੰਪ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਸਨ, ਪਰ ਹੁਣ ਅਮਰੀਕਾ ਦੇ ਵਿੱਚ ਟਰੰਪ ਦੀ ਹਾਰ ਹੋਈ ਅਤੇ ਜੋ ਬਾਇਡਨ ਨੂੰ ਜਿੱਤ ਦੇ ਲਈ 270 ਵਧ ਇਲੈਕਟਰੋਲ ਮਿਲ ਗਏ ਤਾਂ ਟਰੰਪ ਨੇ ਹੁਣ ਵਾਈਟ ਹਾਊਸ ਛੱਡ ਦਿੱਤਾ ਹੈ,ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਬਾਰੇ ਆਪਣੀ ਚੁੱਪੀ ਤੋੜੀ ਹੈ। ਮੇਲਾਨੀਆ ਨੇ ਡੈਮੋਕਰੇਟਿਕ ਉਮੀਦਵਾਰ ਜੋਅ ਬਾਇਡਨ ਦੀ ਜਿੱਤ ਬਾਰੇ ਆਪਣੇ ਪਤੀ ਡੋਨਾਲਡ ਟਰੰਪ ਦੇ ਦਾਅਵਿਆਂ ਦੀ ਹਮਾਇਤ ਕੀਤੀ ਹੈ। ਉਸਨੇ ਟਵੀਟ ਕਰਕੇ ਲਿਖਿਆ ਹੈ ਕਿ ਸਿਰਫ ਕਨੂੰਨੀ ਵੋਟਾਂ ਗਿਣਤੀ ਜਾਣੀ ਚਾਹੀਦੀ ਹੈ। ਦੱਸ ਦੇਈਏ ਕਿ ਟਰੰਪ ਨੇ ਚੋਣਾਂ ਦੀ ਪ੍ਰਮਾਣ ਪੱਤਰਾਂ ਨੂੰ ਚੁਣੌਤੀ ਦਿੱਤੀ ਹੈ ਅਤੇ ਵੱਡੇ ਪੱਧਰ ‘ਤੇ ਫੇਕ ਵੋਟਿੰਗ ਅਤੇ ਚੋਣ ਦੁਰਵਰਤੋਂ ਦਾ ਦੋਸ਼ ਲਗਾਇਆ ਹੈ।