
ਵਾਸ਼ਿੰਗਟਨ (ਐਨ.ਆਰ.ਆਈ ਮੀਡਿਆ) : ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਨੇ ਆਪਣੇ ਇਕ ਟਵੀਟ 'ਚ ਭਾਰਤ ਦਾ ਵਿਵਾਦਤ ਨਕਸ਼ਾ ਅਟੈਚ ਕਰ ਕੇ ਵਿਵਾਦਾਂ ਨੂੰ ਜਨਮ ਦੇ ਦਿੱਤਾ ਹੈ। ਦੱਸ ਦਈਏ ਕਿ ਡੋਨਾਲਡ ਟਰੰਪ ਜੂਨੀਅਰ ਨੇ ਬੁੱਧਵਾਰ ਨੂੰ ਇਕ ਟਵੀਟ ਨਾਲ ਦੁਨੀਆ ਦਾ ਨਕਸ਼ਾ ਅਟੈਚ ਕੀਤਾ ਸੀ।

ਇਸ ਨਕਸ਼ੇ ਵਿਚ ਉਨ੍ਹਾਂ ਦੇ ਪਿਤਾ ਦੀ ਰਿਪਬਲਿਕਨ ਪਾਰਟੀ ਦੇ ਸਮਰਥਕ ਦੇਸ਼ਾਂ ਅਤੇ ਅਮਰੀਕੀ ਰਾਜਾਂ ਨੂੰ ਲਾਲ ਰੰਗ ਵਿਚ ਦਰਸਾਇਆ ਗਿਆ ਹੈ ਜਦਕਿ ਬਾਇਡਨ ਦੀ ਪਾਰਟੀ ਡੈਮੋਕ੍ਰੇਟਿਕ ਪਾਰਟੀ ਦੇ ਕਥਿਤ ਸਮਰਥਕ ਦੇਸ਼ਾਂ ਨੂੰ ਨੀਲੇ ਰੰਗ ਨਾਲ ਦਿਖਾਇਆ ਗਿਆ ਹੈ। ਭਾਰਤ ਨੂੰ ਚੀਨ, ਲਾਇਬੇਰੀਆ, ਕਿਊਬਾ ਅਤੇ ਮੈਕਸੀਕੋ ਨਾਲ ਅਮਰੀਕੀ ਰਾਜ ਕੈਲੀਫੋਰਨੀਆ ਨੂੰ ਨੀਲੇ ਰੰਗ ਨਾਲ ਦਰਸਾਇਆ ਗਿਆ ਹੈ ਜਦਕਿ ਭਾਰਤ ਦੇ ਜੰਮੂ-ਕਸ਼ਮੀਰ ਨੂੰ ਲਾਲ ਰੰਗ ਵਿਚ ਪਾਕਿਸਤਾਨ ਦੇ ਨਾਲ ਦਿਖਾਇਆ ਗਿਆ ਹੈ।
ਸਾਫ਼ ਹੈ ਜੂਨੀਅਰ ਟਰੰਪ ਭਾਰਤ ਦੇ ਇਨ੍ਹਾਂ ਦੋਵਾਂ ਅਟੁੱਟਵੇਂ ਅੰਗਾਂ ਨੂੰ ਭਾਰਤ ਦਾ ਨਹੀਂ ਮੰਨਦੇ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਕਾਂਗਰਸ ਦੇ ਸ਼ਸ਼ੀ ਥਰੂਰ ਨੇ ਟਵੀਟ ਕਰ ਕੇ ਜੂਨੀਅਰ ਟਰੰਪ ਦੀ ਖਿਚਾਈ ਕੀਤੀ ਹੈ।