by vikramsehajpal
ਵੈੱਬ ਡੈਸਕ (ਐਨ.ਆਰ.ਆਈ .ਮੀਡਿਆ) : ਬੁੱਧਵਾਰ ਨੂੰ ਤਿੰਨ ਹੋਰ ਰਾਫੇਲ ਲੜਾਕੂ ਜਹਾਜ਼ ਰਾਤ 8.14 ਵਜੇ ਭਾਰਤ ਪਹੁੰਚ ਗਏ ਹਨ। ਦੱਸ ਦਈਏ ਕੀ ਇਨ੍ਹਾਂ ਜਹਾਜ਼ਾਂ ਦੇ ਪਹੁੰਚਣ ਨਾਲ ਹਵਾਈ ਫ਼ੌਜ ਦੀ ਤਾਕਤ 'ਚ ਹੋਰ ਇਜ਼ਾਫਾ ਹੋਵੇਗਾ ਤੇ ਦੁਸ਼ਮਣ ਨੂੰ ਜੰਗ-ਦੇ-ਮੈਦਾਨ 'ਚ ਹਰਾਉਣ 'ਚ ਮਦਦ ਮਿਲੇਗੀ।
ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ ਤਿੰਨੋਂ ਰਾਫੇਲ ਜਹਾਜ਼ ਰਸਤੇ 'ਚ ਰੁਕੇ ਬਿਨਾਂ ਭਾਰਤ ਪਹੁੰਚੇ ਹਨ। ਫਰਾਂਸ ਦੇ ਏਅਰਬੇਸ ਤੋਂ ਗੁਜਰਾਤ ਦੇ ਜਾਮਨਗਰ ਤਕ ਦੀ ਲੰਬੀ ਉਡਾਨ ਦੌਰਾਨ ਫਰਾਂਸੀਸੀ ਹਵਾਈ ਫ਼ੌਜ ਦਾ ਹਵਾ 'ਚ ਤੇਲ ਭਰਨ ਵਾਲਾ ਜਹਾਜ਼ ਵੀ ਨਾਲ ਸੀ।
ਦੱਸਣਯੋਗ ਹੈ ਕਿ ਪੰਜ ਰਾਫੇਲ ਜਹਾਜ਼ਾਂ ਦਾ ਪਹਿਲਾ ਬੇੜਾ 28 ਜੁਲਾਈ ਨੂੰ ਭਾਰਤ ਪਹੁੰਚਿਆ ਸੀ। ਇਹ ਬੇੜਾ ਫਰਾਂਸ ਤੋਂ ਉਡਾਣ ਭਰਨ ਦੇ ਬਾਅਦ ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਰੁਕਿਆ ਸੀ।