ਓਂਟਾਰੀਓ (ਐਨ.ਆਰ.ਆਈ. ਮੀਡਿਆ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੋਵਿਡ-19 ਬਾਰੇ ਫੈਡਰਲ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦਾ ਅਧਿਐਨ ਕਰਨ ਲਈ ਹਾਊਸ ਆਫ ਕਾਮਨਜ਼ ਦੀ ਹੈਲਥ ਕਮੇਟੀ ਨੂੰ ਸਰਕਾਰ ਜਿੰਨਾਂ ਸੰਭਵ ਹੋ ਸਕੇਗਾ ਜਾਣਕਾਰੀ ਮੁਹੱਈਆ ਕਰਾਵੇਗੀ ਪਰ ਇਸ ਗੱਲ ਦੀ ਵੀ ਇੱਕ ਹੱਦ ਹੋਵੇਗੀ ਕਿ ਉਸ ਵਿੱਚੋਂ ਕਿੰਨੀ ਜਾਣਕਾਰੀ ਉਜਾਗਰ ਕੀਤੀ ਜਾਂਦੀ ਹੈਈI
ਦੱਸ ਦਈਏ ਕਿ ਟਰੂਡੋ ਨੇ ਕਿਹਾ ਕਿ ਕੰਜ਼ਰਵੇਟਿਵਾਂ ਵੱਲੋਂ ਲਿਆਂਦੇ ਗਏ ਮਤੇ ਦੇ ਸਬੰਧ ਵਿੱਚ ਕਈ ਅਹਿਮ ਪ੍ਰਾਈਵੇਟ ਸੈਕਟਰਾਂ ਵੱਲੋਂ ਇਹ ਚਿੰਤਾ ਜ਼ਾਹਿਰ ਕੀਤੀ ਗਈ ਸੀ ਕਿ ਉਨ੍ਹਾਂ ਦੀ ਗੁਪਤ ਤੇ ਸੰਵੇਦਨਸ਼ੀਲ ਜਾਣਕਾਰੀ ਜੱਗ ਜਾਹਿਰ ਹੋਣ ਦਾ ਡਰ ਹੈI ਟਰੂਡੋ ਨੇ ਆਖਿਆ ਕਿ ਅਸੀਂ ਕੈਨੇਡੀਅਨਾਂ ਨੂੰ ਖਤਰੇ ਵਿੱਚ ਪਾਏ ਬਿਨਾਂ ਜਿਨਾਂ ਪਾਰਦਰਸ਼ੀ ਹੋ ਸਕਿਆ ਰਹਿਣ ਦੀ ਕੋਸ਼ਿਸ਼ ਕਰਾਂਗੇI
ਕੰਜ਼ਰਵੇਟਿਵਾਂ ਦੇ ਮਤੇ ਨੂੰ ਕੀਤਾ ਗਿਆ ਸੀ ਪਾਸ
ਜ਼ਿਕਰਯੋਗ ਹੈ ਕਿ ਲਿਬਰਲਾਂ ਤੇ ਸਟੇਕਹੋਲਡਰਜ਼ ਦੀਆਂ ਚਿੰਤਾਵਾਂ ਦੇ ਬਾਵਜੂਦ ਸਾਰੀਆਂ ਪਾਰਟੀਆਂ ਵੱਲੋਂ ਕੰਜ਼ਰਵੇਟਿਵਾਂ ਦੇ ਲਿਆਂਦੇ ਇਸ ਮਤੇ ਨੂੰ ਪਾਸ ਕੀਤਾ ਗਿਆ ਕਿ ਕੋਵਿਡ-19 ਬਾਰੇ ਫੈਡਰਲ ਸਰਕਾਰ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਹੋਣਾ ਚਾਹੀਦਾ ਹੈ ਤੇ ਸਬੰਧਤ ਧਿਰ ਦੀ ਜਵਾਬਦੇਹੀ ਵੀ ਜ਼ਰੂਰੀ ਹੈI