ਨਿਊ ਦਿੱਲੀ (ਐਨ .ਆਰ .ਆਈ ):18 ਅਕਤੂਬਰ ਨੂੰ ਟਵਿੱਟਰ ਨੇ ਆਪਣੇ ਪਲੇਟਫਾਰਮ 'ਤੇ ਲੇਹ ਦੀ ਜਿਓ-ਟੈਗ ਲੋਕੇਸ਼ਨ ਨੂੰ ਜੰਮੂ ਕਸ਼ਮੀਰ-ਚੀਨ 'ਚ ਦਿਖਾਇਆ ਗਿਆ ਸੀ। ਆਈ ਟੀ ਸੈਕਟਰੀ ਨੇ ਟਵਿੱਟਰ ਨੂੰ ਸਪੱਸ਼ਟ ਕੀਤਾ ਹੈ ਕਿ ਲੇਹ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦਾ ਹਿੱਸਾ ਹੈ ਅਤੇ ਲੱਦਾਖ ਅਤੇ ਜੰਮੂ-ਕਸ਼ਮੀਰ ਭਾਰਤ ਦੇ ਅਟੁੱਟ ਅੰਗ ਹਨ ਜੋ ਕਿ ਭਾਰਤ ਦੇ ਸੰਵਿਧਾਨ ਦੁਆਰਾ ਨਿਯੰਤਰਿਤ ਹਨ।ਟਵਿੱਟਰ ਨੂੰ ਅਸਪਸ਼ਟ ਸ਼ਬਦਾਂ 'ਚ ਇਹ ਵੀ ਕਿਹਾ ਹੈ ਕਿ ਟਵਿੱਟਰ ਨੂੰ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਟਵਿੱਟਰ ਵਲੋਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਅਪਮਾਨ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਇਹ ਕਾਨੂੰਨ ਦੀ ਵੀ ਉਲੰਘਣਾ ਹੋਵੇਗੀ। ਡਾਟਾ ਸੁਰੱਖਿਆ ਬਿੱਲ ਦੇ ਮਾਮਲੇ 'ਚ ਬੁੱਧਵਾਰ ਨੂੰ ਸੰਯੁਕਤ ਕਮੇਟੀ ਸੰਸਦੀ ਪੈਨਲ ਦੇ ਟਵਿੱਟਰ ਦੀਆਂ ਪ੍ਰਤੀਨਿਧੀਆਂ ਦੀ ਪੇਸ਼ੀ ਹੋਈ। ਐਮਾਜ਼ੋਨ ਦੇ ਪ੍ਰਤੀਨਿਧੀਆਂ ਦੀ ਪੇਸ਼ੀ ਅੱਜ ਸ਼ਾਮ 3 ਵਜੇ ਹੋਵੇਗੀ। ਵੀਰਵਾਰ ਨੂੰ ਗੂਗਲ ਤੇ ਹੋਰ ਸੰਗਠਨਾਂ ਨੂੰ ਪੈਨਲ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਪੈਨਲ ਦੀ ਚੇਅਰਪਰਸਨ ਤੇ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੱਸਿਆ ਹੈ। ਦਰਅਸਲ ਪੈਨਲ ਦੇ ਸਾਹਮਣੇ 28 ਅਕਤੂਬਰ ਨੂੰ ਹੀ ਐਮਾਜ਼ੋਨ ਦੇ ਪ੍ਰਤੀਨਿਧੀਆਂ ਨੂੰ ਪੇਸ਼ ਹੋਣ ਕਰਨਾ ਸੀ ਜੋ ਹੁਣ 29 ਅਕਤੂਬਰ ਨੂੰ ਹੋਵੇਗਾ
by simranofficial