by simranofficial
ਫਰਾਂਸ (ਐਨ .ਆਰ .ਆਈ ): ਫਰਾਂਸ ਦੇ ਵਿਚ ਅਜੇਹੀ ਘਟਨਾ ਵਾਪਰੀ ਜਿਸ ਤੋਂ ਬਾਅਦ ਇਲਾਕੇ ਦੇ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ ,ਓਥੇ ਦੇ ਲੋਕਾਂ ਦੇ ਵਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ ਦਰਅਸਲ ਫਰਾਂਸ 'ਚ ਵਿਦਿਆਰਥੀਆਂ ਨੂੰ ਪੈਗੰਬਰ ਮੁਹੰਮਦ ਦਾ ਕਾਰਟੂਨ ਦਿਖਾਉਣ ਵਾਲੇ ਅਧਿਆਪਕ ਦਾ ਸਿਰ ਕਲਮ ਕੀਤੇ ਜਾਣ ਮਗਰੋਂ ਦੇਸ਼ 'ਚ ਸਿਆਸੀ ਤਣਾਅ ਪੈਦਾ ਹੋ ਗਿਆ ਹੈ।
ਫਰਾਂਸ 'ਚ 16 ਅਕਤੂਬਰ ਨੂੰ ਅਧਿਆਪਕ ਦਾ ਸਿਰ ਕਲਮ ਕਰ ਦਿੱਤੇ ਜਾਣ ਦੀ ਘਟਨਾ ਤੋਂ ਬਾਅਦ ਇਸਲਾਮਾਬਾਦ ਖਿਲਾਫ ਸਖਤ ਰੁਖ ਅਪਣਾਏ ਜਾਣ ਮਗਰੋਂ ਤੁਰਕੀ ਅਤੇ ਅਰਬ ਦੇਸ਼ਾਂ 'ਚ ਫਰਾਂਸ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ ਤੇ ਫਰਾਂਸੀਸੀ ਚੀਜ਼ਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।