by simranofficial
ਵਾਸ਼ਿੰਗਟਨ(ਐਨ .ਆਰ .ਆਈ ):ਅਮਰੀਕੀ ਪੁਲਾੜ ਏਜੰਸੀ NASA ਨੇ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਹੋਣ ਦਾ ਖੁਲਾਸਾ ਕੀਤਾ ਹੈ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਨਾਸਾ ਦੇ ਮਿਸ਼ਨ ਮੂਨ ਨੂੰ ਲੈਕੇ ਕੁਝ ਮਹੱਤਵਪੂਰਨ ਜਾਣਕਾਰੀ ਹੱਥ ਲੱਗੀ ਹੈ। ਜੋ ਚੰਦ 'ਤੇ ਜੀਵਨ ਦੀ ਸੰਭਾਵਨਾ ਲੱਭਣ ਦੇ ਅਭਿਆਨ 'ਚ ਮਦਦਗਾਰ ਸਾਬਿਤ ਹੋਵੇਗੀ। ਪਿਛਲੀ ਕਈ ਵਾਰ ਖੋਜ 'ਚ ਇਸ ਗੱਲ ਦਾ ਪਤਾ ਲੱਗਾ ਹੈ ਕਿ ਚੰਨ੍ਹ 'ਤੇ ਹਾਈਡ੍ਰੋਜਨ ਹੈ ਪਰ ਪਾਣੀ ਦੀ ਪੁਸ਼ਟੀ ਨਹੀਂ ਹੋਈ ਸੀ। ਤੇ ਹੁਣ NASA ਦੇ ਵਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਹੈ