by vikramsehajpal
ਟੋਰਾਂਟੋ (ਐਨ.ਆਰ.ਆਈ. ਮੀਡਿਆ) : ਜੀਟੀਏ ਦੇ ਇੱਕ ਹੋਰ ਹਸਪਤਾਲ ਵਿੱਚ ਕੋਵਿਡ-19 ਆਊਟਬ੍ਰੇਕ ਐਲਾਨ ਦਿੱਤੀ ਗਈ ਹੈI ਦੱਸ ਦਈਏ ਕਿ ਸੋਮਵਾਰ ਨੂੰ ਨੌਰਥ ਯੌਰਕ ਜਨਰਲ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉੱਥੇ ਵੀ ਵਾਇਰਸ ਆਊਟਬ੍ਰੇਕ ਹੋ ਚੁੱਕੀ ਹੈI ਪਰ ਇਸ ਤੋਂ ਇਲਾਵਾ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏI
ਸੈਕਿੰਡ ਵੇਵ ਰਾਹੀਂ ਇੱਕ ਵਾਰੀ ਮੁੜ ਵਾਇਰਸ ਦਾ ਜ਼ੋਰ ਵਧਣ ਕਾਰਨ ਟੋਰਾਂਟੋ ਦੇ ਕਈ ਹੋਰਨਾਂ ਹਸਪਤਾਲਾਂ ਵਿੱਚ ਵੀ ਆਊਟਬ੍ਰੇਕ ਐਲਾਨੇ ਜਾ ਚੁੱਕੇ ਹਨI ਦੱਸ ਦਈਏ ਕਿ ਇਸ ਹਸਪਤਾਲ ਤੋਂ ਇਲਾਵਾ ਸੰਨੀਬਰੁੱਕ, ਟੋਰਾਂਟੋ ਵੈਸਟਰਨ ਤੇ ਸੇਂਟ ਜੋਸਫਜ਼ ਵਿੱਚ ਆਊਟਬ੍ਰੇਕ ਐਲਾਨੇ ਜਾ ਚੁੱਕੇ ਹਨI