ਸ਼੍ਰੀ ਨਗਰ (ਐਨ .ਆਰ .ਆਈ ):ਸ਼੍ਰੀ ਨਗਰ ਦੇ ਵਿਚ ਕਦੇ ਕਸ਼ਮੀਰੀ ਪੰਡਿਤਾਂ ਨੂੰ ਨਿਸ਼ਾਂਨਾ ਬਣਿਆ ਜਾਂਦਾ ਹੈ ਤੇ ਕਦੇ ਪੁਲਿਸ ਵਾਲਿਆਂ ਨੂੰ ਓਥੇ ਹੀ ਸ਼੍ਰੀਨਗਰ ਦੇ ਚੰਦਪੋਰਾ 'ਚ ਪੁਲਿਸ ਇੰਸਪੈਕਟਰ ਮੁਹੰਮਦ ਅਸ਼ਰਫ ਨੂੰ ਨਮਾਜ਼ ਅਦਾ ਕਰਨ ਲਈ ਆਪਣੇ ਘਰ ਤੋਂ ਕੁਝ ਹੀ ਦੂਰੀ 'ਤੇ ਸਥਿਤ ਮਸਜਿਦ 'ਚ ਗਏ ਸਨ। ਨਮਾਜ਼ ਤੋਂ ਬਾਅਦ ਮਸਜਿਦ ਤੋਂ ਬਾਹਰ ਨਿਕਲ ਕੇ ਜਿਵੇਂ ਹੀ ਉਹ ਆਪਣੇ ਘਰ ਵੱਲ ਵਧਣ ਲੱਗੇ ਤਾਂ ਅੱਤਵਾਦੀ ਆ ਗਏ। ਉਹ ਸੰਭਲਦੇ, ਇਸ ਤੋਂ ਪਹਿਲਾਂ ਹੀ ਅੱਤਵਾਦੀਆਂ ਨੇ ਉਨ੍ਹਾਂ 'ਤੇ ਬਹੁਤ ਨਜ਼ਦੀਕ ਤੋਂ ਗਲੀਆਂ ਵਰ੍ਹਾ ਦਿੱਤੀਆਂ। ਅਸ਼ਰਫ ਉੱਥੇ ਡਿੱਗ ਗਏ। ਅੱਤਵਾਦੀਆਂ ਦੇ ਭੱਜਣ ਦੇ ਬਾਅਦ ਲੋਕਾਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਨੂੰ ਸੂਚਿਤ ਕੀਤਾ। ਸੁਰੱਖਿਆ ਦਸਤਿਆਂ ਦੇ ਜਵਾਨਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੁਹੰਮਦ ਅਸ਼ਰਫ਼ ਪੁਲਵਾਮਾ ਦੇ ਲਿਥਰ ਪੋਰਾ 'ਚ ਸਥਿਤ ਪੁਲਿਸ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਚ ਤਾਇਨਾਤ ਸਨ। ਉਹ ਕੁਝ ਹੀ ਦਿਨ ਪਹਿਲਾਂ ਛੁੱਟੀ ਲੈ ਕੇ ਘਰ ਆਏ ਸਨ। ਪੁਲਿਸ ਨੇ ਆਸਪਾਸ ਦੇ ਇਲਾਕੇ ਦੀ ਘੇਰਾਬੰਦੀ ਕਰਦੇ ਹੋਏ ਅੱਤਵਾਦੀਆਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
by simranofficial