by vikramsehajpal
ਅੰਮ੍ਰਿਤਸਰ (ਐਨ.ਆਰ.ਆਈ ਮੀਡਿਆ) : ਕੋਰੋਨਾ ਮਹਾਂਮਾਰੀ ਦੌਰਾਨ ਹੋਏ ਲੌਕਡਾਊਨ ਕਾਰਨ ਪਾਕਿਸਤਾਨ ਵਿੱਚ ਫਸੇ 139 ਭਾਰਤੀ ਨਾਗਰਿਕ ਸੋਮਵਾਰ ਨੂੰ ਅਟਾਰੀ-ਵਾਹਘਾ ਸਰਹੱਦ ਰਾਹੀਂ ਭਾਰਤ ਪਰਤੇ।
ਲੋਕਾਂ ਦੇ ਚਿਹਰੇ 'ਤੇ ਭਾਰਤ ਪੁੱਜਣ ਦੀ ਖ਼ੁਸ਼ੀ ਸਾਫ਼ ਝਲਕ ਰਹੀ ਸੀ। ਭਾਰਤ ਪਰਤੇ ਨਾਗਰਿਕਾਂ ਨੂੰ ਸਰਹੱਦ 'ਤੇ ਕੋਰੋਨਾ ਜਾਂਚ ਅਤੇ ਹੋਰ ਇਮੀਗ੍ਰੇਸ਼ਨ ਚੈਕਿੰਗ ਤੋਂ ਬਾਅਦ ਸਿੱਧਾ ਘਰਾਂ ਲਈ ਰਵਾਨਾ ਕੀਤਾ ਗਿਆ।