by simranofficial
ਅਮਰੀਕਾ (ਐਨ.ਆਰ.ਆਈ ): ਜਿਥੇ ਦੁਨੀਆਂ ਦੇ ਵਿਚ ਵੈਸ਼੍ਵਿਕ ਮਹਾ ਮਾਰੀ ਫੈਲੀ ਹੋਈ ਹੈ ,ਸਾਰੀ ਹੀ ਦੁਨੀਆਂ ਖੁਦ ਨੂੰ ਬਚਾਉਣ ਦੇ ਲਈ ਮਾਸਕ ਦੇ ਵਰਤੋਂ ਕਰ ਰਿਹਾ ਹੈ ਓਥੇ ਹੀ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਦੀ ਇਕ ਪੋਸਟ ਨੂੰ ਹਟਾ ਦਿਤਾ ਗਿਆ । ਦਰਅਸਲ ਉਨ੍ਹਾਂ ਕਿਹਾ ਸੀ ਕਿ ਮਾਸਕ ਨਾਲ ਕੋਰੋਨਾ ਵਾਇਰਸ ਨਹੀਂ ਰੁਕ ਸਕਦਾ। ਵਿਗਿਆਨੀ ਸਲਾਹਕਾਰ ਵਜੋਂ Scott Atlas ਨੂੰ ਅਗਸਤ 'ਚ ਵ੍ਹਾਈਟ ਹਾਊਸ 'ਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਟਵੀਟ ਕੀਤਾ, 'ਮਾਸਕ ਕੰਮ ਕਰਦਾ ਹੈ (Masks work?) ਨਹੀਂ, ਅਤੇ ਕਿਹਾ ਕਿ ਮਾਸਕ ਦੀ ਵਿਆਪਕ ਵਰਤੋਂ ਮਦਦ ਨਹੀਂ ਕਰਦੀ ਹੈ।ਇਹ ਟਵੀਟ ਟਵਿੱਟਰ ਦੀ ਪਾਲਸੀ ਦੀ ਉਲੰਘਣਾ ਹੈ। ਪਾਲਸੀ ਅਨੁਸਾਰ ਗ਼ਲਤ ਸੂਚਨਾ ਜਾਂ ਅਫ਼ਵਾਹ ਤੇ ਗ਼ਲਤ ਫਹਿਮੀ ਫੈਲਾਉਣ ਵਾਲੇ ਟਵੀਟ ਨੂੰ ਹਟਾਉਣ ਨਾਲ ਹੀ ਯੂਜ਼ਰ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ।