ਨਵੀਂ ਦਿੱਲੀ (ਐੱਨ.ਆਰ.ਆਈ,ਮੀਡਿਆ) - ਕੋਰੋਨਾ ਵਾਇਰਸ ਕਾਰਨ ਬੈਂਡ-ਵਾਜਿਆਂ ਤੇ ਵਿਆਹ 'ਤੇ ਲੱਗਾ ਸਰਕਾਰੀ ਲਾਕਡਾਊਨ ਭਾਵੇਂ ਹਟਾ ਦਿੱਤਾ ਗਿਆ ਹੈ, ਪਰ ਵਿਆਹ ਮਹੂਰਤ ਦਾ ਲਾਕਡਾਊਨ ਹਾਲੇ ਵੀ ਲੱਗਾ ਹੋਇਆ ਹੈ, ਜੋ 25 ਨਵੰਬਰ ਨੂੰ ਦੇਵਓਠਨੀ ਗਿਆਰਸ ਦੇ ਦਿਨ ਭਗਵਾਨ ਵਿਸ਼ਣੂ ਜੀ ਦੀ ਪੂਜਾ-ਅਰਚਨਾ ਦੇ ਨਾਲ ਖੁੱਲ੍ਹੇਗਾ।
ਇਸ ਸਾਲ ਦੇ ਆਖ਼ਰੀ ਨਵੰਬਰ ਤੇ ਦਸੰਬਰ 'ਚ 9 ਦਿਨ ਹੀ ਵਿਆਹ ਦੀਆਂ ਸ਼ੁੱਭ ਤਾਰੀਕਾਂ ਹਨ। ਇਸਤੋਂ ਇਲਾਵਾ ਹੁਣੇ ਤੋਂ ਬੈਂਡ-ਵਾਜਿਆਂ, ਕੈਟਰਿੰਗ ਤੇ ਹੋਟਲ, ਗਾਰਡਨ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਮਾਰਚ ਤੋਂ ਹੁਣ ਤਕ ਦਾ ਪੂਰਾ ਸਮਾਂ ਖ਼ਾਲੀ ਗਿਆ ਹੈ।
ਕਈ ਵਿਆਹ ਯੋਗ ਲੜਕੇ-ਲੜਕੀਆਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਵਿਆਹ ਲਈ ਪਿਛਲੇ ਛੇ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਨੂੰ ਅਨਲਾਕ ਪੰਜ ਜਾਰੀ ਹੋਣ ਨਾਲ ਉਮੀਦ ਜਾਗੀ ਹੈ ਕਿ ਹੁਣ ਉਹ ਆਪਣੇ ਬੱਚਿਆਂ ਦੇ ਹੱਥ ਪੀਲੇ ਕਰ ਸਕਣਗੇ।
2020 'ਚ ਸ਼ੁੱਭ ਮਹੂਰਤ
* ਨਵੰਬਰ : 26, 30
* ਦਸੰਬਰ : 1, 2, 6, 7, 8, 9, 11
2021 'ਚ ਸ਼ੁੱਭ ਮਹੂਰਤ
* ਅਪ੍ਰੈਲ : 22, 24, 26, 28, 29, 30
* ਮਈ : 1, 2, 7, 8, 9, 13, 14, 21, 22, 23, 24, 26, 28, 29, 30
* ਜੂਨ : 3, 4, 5, 16, 19, 20, 22, 23, 24
* ਜੁਲਾਈ : 1, 2, 7, 13, 15