by vikramsehajpal
ਸਪੋਰਟਸ ਡੈਸਕ (NRI MEDIA) : IPL ਦੇ 29ਵੇਂ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਖੇਡਦੇ ਹੋਏ ਚੇਨਈ ਸੁਪਰ ਕਿੰਗਜ਼ ਨੇ 20 ਓਵਰਾਂ 'ਚ ਹੈਦਰਾਬਾਦ ਦੇ ਸਾਹਮਣੇ 167 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਸ਼ੁਰੂਆਤ ਵਧੀਆ ਨਹੀਂ ਰਹੀ।
ਵਾਰਨਰ ਅਤੇ ਮਨੀਸ਼ ਪਾਂਡੇ ਜਲਦ ਹੀ ਪੈਵੇਲੀਅਨ ਚੱਲ ਗਏ। 27 ਦੌੜਾਂ 'ਤੇ 2 ਵਿਕਟਾਂ ਡਿੱਗਣ ਤੋਂ ਬਾਅਦ ਜਾਨੀ ਬੇਅਰਸਟੋ ਦੇ ਰੂਪ 'ਚ ਤੀਜਾ ਝਟਕਾ ਲੱਗਾ। ਹਾਲਾਂਕਿ ਇਸ ਤੋਂ ਬਾਅਦ ਕੇਨ ਵਿਲੀਅਮਸਨ ਨੇ ਟੀਮ ਦਾ ਸਕੋਰ ਤੇਜ਼ੀ ਨਾਲ ਅੱਗੇ ਵਧਾਇਆ। ਪਰ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ ਤੇ 147 ਦੌੜਾਂ ਹੀ ਬਣਾ ਪਾਈ ਤੇ ਇਹ ਮੈਚ 20 ਦੌੜਾਂ ਨਾਲ ਹਾਰ ਗਈ।