ਬਾਂਦਾ(ਐਨ .ਆਰ .ਆਈ ):ਇਸ ਤਸਵੀਰ ਵਿਚ ਤੁਸੀ ਜਿਸ ਔਰਤ ਦੇ ਲਾਸ਼ ਵੇਖ ਰਹੇ ਹੋ ,ਉਹ ਲੱਖਾਂ ਹੀ ਸੁਪਨੇ ਲੈ ਕੇ ਆਪਣੇ ਸਹੁਰੇ ਪਰਿਵਾਰ ਗਈ ਸੀ ,ਪਰ ਦੋਸ਼ ਹੈ ਕਿ ਸਹੁਰੇ ਪਰਿਵਾਰ ਦੇ ਵਲੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ,ਬਾਂਦਾ ਦੀ ਇਹ ਸਾਰੀ ਘਟਨਾ ਹੈ ਜਿਥੇ 27 ਸਾਲਾਂ ਔਰਤ ਦੀ ਬਿਨਾ ਕਪੜਿਆ ਤੋਂ ਲਾਸ਼ ਬਰਾਮਦ ਹੋਈ ,ਉਸਦੇ ਸ਼ਰੀਰ ਤੇ ਕਾਫੀ ਸੱਟਾਂ ਦੇ ਨਿਸ਼ਾਨ ਮਿਲੇ ਜੋ ਹੈਵਾਨੀਅਤ ਨੂੰ ਦੇਖਾ ਰਹੇ ਹਨ,ਤੁਹਾਨੂੰ ਦੱਸ ਦੇਈਏ ਇਹ ਜਨਾਨੀ ਦੀ ਲਾਸ਼ ਉਸਦੇ ਘਰ ਤੋਂ ਕਾਫੀ ਦੂਰੀ ਤੇ ਮਿਲੀ ,ਤਾਂ ਇਲਾਕੇਵਾਸੀਆਂ ਨੇ ਜਦ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਮੌਕੇ ਤੇ ਪਹੁਚ ਗਈ ,ਇਲਾਕੇਵਾਸੀਆਂ ਨੇ ਪੁਲਿਸ ਨੂੰ ਦਸਿਆ ਕਿ ਮ੍ਰਿਤਕਾ ਦੀ ਆਪਣੀ ਸੱਸ ਨਾਲ ਨਹੀਂ ਸੀ ਬਣਦੀ ਤੇ ਉਹ ਅਕਸਰ ਹੀ ਲੜਦਿਆਂ ਰਹਿੰਦਿਆ ਸੀ ,ਜਿਸਦੇ ਚੱਲਦੇ ਪੁਲਿਸ ਨੇ ਉਸਦੇ ਸੋਹਰਾ ਪਰਿਵਾਰ ਤੇ ਕਤਲ ਦੇ ਮਾਮਲੇ ਦੇ ਤਹਿਤ ਕਾਰਵਾਹੀ ਸ਼ੁਰੂ ਕਰ ਦਿੱਤੀ ਹੈ ,ਤੁਹਾਨੂੰ ਇਹ ਵੀ ਦੱਸ ਦੇਈਏ ਕਿ ਮ੍ਰਿਤਕਾ ਦੇ ਨਾਲ ਜਨਮਾਂ -ਜਨਮਾਂ ਦੇ ਵਾਦੇ ਕਰਨ ਵਾਲਾ ਉਸਦਾ ਪਤੀ ਫਰਾਰ ਦੱਸਿਆ ਜਾ ਰਿਹਾ ਹੈ ,ਇਹ ਘਟਨਾ ਇਨਸਾਨੀਯਤ ਨੂੰ ਸ਼ਰਮਸਾਰ ਕਰਨ ਵਾਲੀ ਹੈ ਕਿ ਓਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਸ ਔਰਤ ਦੀਆਂ ਅੱਖਾਂ ਤਕ ਕੱਢਇਆ ਹੋਇਆ ਸੀ ,ਫਿਲਹਾਲ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ
by simranofficial