ਵਾਸ਼ਿੰਗਟਨ (NRI MEDIA) : ਕੋਰੋਨਾ ਦਾ ਇਲਾਜ ਕਰਵਾ ਵ੍ਹਾਈਟ ਹਾਊਸ ਆ ਚੁੱਕੇ ਅਮਰੀਕੀ ਰਾਸ਼ਟਰਪਤੀ ਨੇ ਚੋਣ ਦੇ ਮੱਦੇਨਜ਼ਰ ਰੈਲੀਆਂ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਦੱਸ ਦਈਏ ਕੀ ਟਰੰਪ ਦੇ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੋਰੋਨਾ ਦਾ ਇਲਾਜ ਪੂਰਾ ਹੋ ਗਿਆ ਹੈ ਅਤੇ ਉਹ ਸ਼ਨਿਚਰਵਾਰ ਤੋਂ ਇਕ ਵਾਰ ਫਿਰ ਚੋਣ ਪ੍ਰਚਾਰ ਸ਼ੁਰੂ ਕਰ ਸਕਦੇ ਹਨ।
ਪਿਛਲੇ ਵੀਰਵਾਰ ਨੂੰ ਆਏ ਸੀ ਕੋਰੋਨਾ ਪਾਜ਼ੇਟਿਵ
ਪਿਛਲੇ ਵੀਰਵਾਰ ਨੂੰ ਟਰੰਪ ਅਤੇ ਪ੍ਰਥਮ ਮਹਿਲਾ ਮੇਲਾਨੀਆ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਹਾਲਾਂਕਿ ਤਬੀਅਤ ਖ਼ਰਾਬ ਹੋਣ ਦੇ ਬਾਅਦ ਟਰੰਪ ਨੂੰ ਫ਼ੌਜ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਸੋਮਵਾਰ ਨੂੰ ਟਰੰਪ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ।
ਵ੍ਹਾਈਟ ਹਾਊਸ ਵੱਲੋਂ ਜਾਰੀ ਮੈਮੋ
ਵ੍ਹਾਈਟ ਹਾਊਸ ਵੱਲੋਂ ਵੀਰਵਾਰ ਰਾਤ ਜਾਰੀ ਮੈਮੋ ਵਿਚ ਡਾ. ਸੀਨ ਕਾਨਲੇ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਪਿਛਲੇ ਸ਼ੁੱਕਰਵਾਰ ਤੋਂ ਬੁਖਾਰ ਨਹੀਂ ਹੋਇਆ ਹੈ ਅਤੇ ਉਨ੍ਹਾਂ ਦਾ ਕੋਰੋਨਾ ਲਈ ਡਾਕਟਰਾਂ ਵੱਲੋਂ ਦੱਸਿਆ ਗਿਆ ਇਲਾਜ ਪੂਰਾ ਹੋ ਗਿਆ ਹੈ। ਡਾ. ਕਾਨਲੇ ਨੇ ਕਿਹਾ ਕਿ ਰਾਸ਼ਟਰਪਤੀ ਦੇ ਇਨਫੈਕਟਿਡ ਹੋਣ ਦੇ ਬਾਰੇ ਵਿਚ ਪਿਛਲੇ ਹਫ਼ਤੇ ਪਤਾ ਚੱਲਿਆ ਸੀ ਕਿ ਇਸ ਸ਼ਨਿਚਰਵਾਰ ਨੂੰ ਇਸ ਦੇ 10 ਦਿਨ ਪੂਰੇ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਮੇਰਾ ਅਨੁਮਾਨ ਹੈ ਕਿ ਸ਼ਨਿਚਰਵਾਰ ਤਕ ਉਨ੍ਹਾਂ ਦਾ ਦੁਬਾਰਾ ਚੋਣ ਪ੍ਰਚਾਰ ਸ਼ੁਰੂ ਕਰਨਾ ਸੁਰੱਖਿਅਤ ਹੋਵੇਗਾ। ਜ਼ਿਕਰਯੋਗ ਹੈ ਕਿ ਫਾਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿਚ ਟਰੰਪ ਨੇ ਕਿਹਾ ਸੀ ਕਿ ਉਹ ਚੰਗਾ ਮਹਿਸੂਸ ਕਰ ਰਹੇ ਹਨ ਅਤੇ ਰੈਲੀਆਂ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ ਅਤੇ ਰੈਲੀਆਂ ਕਰਨਾ ਚਾਹੁੰਦਾ ਹਾਂ।