by vikramsehajpal
ਸ਼ਾਰਜਾਹ (ਐਨ.ਆਰੀ.ਆਈ.ਮੀਡਿਆ) : ਦਿੱਲੀ ਕੈਪੀਟਲਸ ਨੇ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਮੈਚ 'ਚ ਰਾਜਸਥਾਨ ਨੂੰ 46 ਦੌੜਾਂ ਨਾਲ ਹਰਾ ਅੰਕ ਸੂਚੀ 'ਚ 10 ਅੰਕ ਪੂਰੇ ਕਰ ਚੋਟੀ 'ਤੇ ਪਹੁੰਚ ਗਈ। ਸ਼ਿਮਰੋਨ ਹਿੱਟਮਾਇਰ ਦੀ 45 ਦੌੜਾਂ ਅਤੇ ਮਾਰਕਸ ਸਟੋਇੰਸ ਦੀ 39 ਦੌੜਾਂ ਦੀ ਪਾਰੀ ਨਾਲ ਦਿੱਲੀ ਕੈਪੀਟਲਸ ਨੇ 20 ਓਵਰਾਂ 'ਚ 8 ਵਿਕਟਾਂ 'ਤੇ 184 ਦੌੜਾਂ ਦਾ ਸਕੋਰ ਬਣਾਇਆ।
ਇਸ ਦੇ ਜਵਾਬ 'ਚ ਰਾਜਸਥਾਨ ਰਾਇਲਜ਼ ਦੀ ਟੀਮ ਯਸ਼ਸਵੀ ਜਾਇਸਵਾਲ ਦੀ 34 ਦੌੜਾਂ ਅਤੇ ਰਾਹੁਲ ਤਵੇਤੀਆ ਦੀ 38 ਦੌੜਾਂ ਦੀ ਪਾਰੀਆਂ ਦੇ ਬਾਵਜੂਦ 19.4 ਓਵਰਾਂ 'ਚ 138 ਦੌੜਾਂ 'ਤੇ ਢੇਰ ਹੋ ਗਈ, ਜਿਸ ਦੌਰਾਨ ਰਾਜਸਥਾਨ ਨੂੰ ਉਸਦੀ ਲਗਾਤਾਰ ਚੌਥੀ ਹਾਰ ਮਿਲੀ। ਦਿੱਲੀ ਕੈਪੀਟਲਸ ਦੀ ਇਹ 6 ਮੈਚਾਂ 'ਚ ਪੰਜਵੀਂ ਜਿੱਤ ਹੈ।
ਦੱਸ ਦਈਏ ਕੀ ਅੱਜ 2 ਮੈਚ ਹੋਣਗੇ, ਪਹਿਲਾ ਮੈਚ ਪੰਜਾਬ ਤੇ ਕੋਲਕਾਤਾ ਵਿਚਾਲੇ ਹੋਵੇਗਾ ਅਤੇ ਦੂਜਾ ਚੇਨਈ ਤੇ ਬੰਗਲੁਰੂ ਵਿਚਾਲੇ ਹੋਵੇਗਾ।