by vikramsehajpal
ਦੁਬਈ (ਐਨ ਆਰ ਆਈ ਮੀਡਿਆ) : ਸਨਰਾਈਜ਼ਰਜ਼ ਹੈਦਰਾਬਾਦ ਨੇ ਜਾਨੀ ਬੇਅਰਸਟੋ ਤੇ ਡੇਵਿਡ ਵਾਰਨਰ ਦੇ ਅਰਧ ਸੈਂਕੜਿਆਂ ਤੋਂ ਬਾਅਦ ਰਾਸ਼ਿਦ ਖਾਨ ਤੇ ਖਲੀਲ ਅਹਿਮਦ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਆਈ. ਪੀ. ਐੱਲ. ਵਿਚ ਵੀਰਵਾਰ ਨੂੰ ਪੰਜਾਬ ਨੂੰ 69 ਦੌੜਾਂ ਨਾਲ ਹਰਾ ਦਿੱਤਾ।
ਦੱਸ ਦਈਏ ਕੀ ਸਨਰਾਈਜ਼ਰਜ਼ ਦੇ 202 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੀ ਟੀਮ ਰਾਸ਼ਿਦ ਦੀ 12 ਦੌੜਾਂ 'ਤੇ 3 ਵਿਕਟਾਂ, ਖਲੀਲ ਦੀ 24 ਦੌੜਾਂ 'ਤੇ 2 ਵਿਕਟਾਂ ਤੇ ਟੀ. ਨਟਰਾਜਨ ਦੀ 24 ਦੌੜਾਂ 'ਤੇ 2 ਵਿਕਟਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਨਿਕੋਲਸ ਪੂਰਨ 77 ਦੌੜਾਂ ਦੀ ਤੂਫਾਨੀ ਪਾਰੀ ਦੇ ਬਾਵਜੂਦ 16.5 ਓਵਰਾਂ ਵਿਚ 132 ਦੌੜਾਂ 'ਤੇ ਢੇਰ ਹੋ ਗਈ। ਪੂਰਨ ਤੋਂ ਇਲਾਵਾ ਟੀਮ ਦਾ ਕੋਈ ਹੋਰ ਬੱਲੇਬਾਜ਼ 11 ਦੌੜਾਂ ਦੇ ਅੰਕੜੇ ਨੂੰ ਵੀ ਪਾਰ ਨਹੀਂ ਕਰ ਸਕਿਆ।