by vikramsehajpal
ਵਾਸ਼ਿੰਗਟਨ (NRI MEDIA) : ਅਮਰੀਕੀ ਰਾਸ਼ਟਰਪਤੀ ਚੋਣ 'ਚ ਚਾਰ ਹਫਤੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਅਜਿਹੇ ਸਮੇਂ 'ਚ ਟਰੰਪ ਸਰਕਾਰ ਨੇ ਸਥਾਨਕ ਕਾਮਿਆਂ ਦੀ ਸੁਰੱਖਿਆ ਲਈ ਐੱਚ1ਬੀ ਵੀਜ਼ੇ ਨੂੰ ਲੈ ਕੇ ਨਵੀਂ ਪਾਬੰਦੀਆਂ ਲਾ ਦਿੱਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਸਰਕਾਰ ਦੇ ਇਸ ਕਦਮ ਨਾਲ ਭਾਰਤ ਦੇ ਹਜ਼ਾਰਾਂ ਆਈਟੀ ਪੇਸ਼ੇਵਰ ਪ੍ਰਭਾਵਿਤ ਹੋਣਗੇ।
ਦੱਸ ਦਈਏ ਕਿ ਨਵੀਂ ਪਾਬੰਦੀਆਂ ਸਬੰਧੀ ਕਿਹਾ ਗਿਆ ਹੈ ਕਿ ਇਸ ਦਾ ਮਕਸਦ ਯੋਗ ਉਮੀਦਵਾਰਾਂ ਨੂੰ ਐੱਚ1ਬੀ ਵੀਜ਼ਾ ਦੇਣਾ ਹੈ। ਨਵਾਂ ਨਿਯਮ 60 ਦਿਨਾਂ 'ਚ ਅਮਲ 'ਚ ਆਵੇਗਾ। ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ ਵੱਲੋਂ ਮੰਗਲਵਾਰ ਨੂੰ ਐਲਾਨੇ ਅੰਤਿ੍ਮ ਨਿਯਮ ਨਾਲ 'ਖਾਸ ਕਾਰੋਬਾਰ' ਦੀ ਪਰਿਭਾਸ਼ਾ ਦਾ ਦਾਇਰਾ ਛੋਟਾ ਹੋ ਜਾਵੇਗਾ। ਖਾਸ ਗੱਲ ਇਹ ਹੈ ਕਿ ਕੰਪਨੀਆਂ ਖਾਸ ਕਾਰੋਬਾਰ ਦੀ ਪਰਿਭਾਸ਼ਾ ਦੇ ਆਧਾਰ 'ਤੇ ਹੀ ਬਾਹਰੀ ਮੁਲਾਜ਼ਮਾਂ ਲਈ ਐੱਚ1ਬੀ ਵੀਜ਼ੇ ਲਈ ਅਰਜ਼ੀ ਦਿੰਦੀਆਂ ਹਨ।