ਵਾਸ਼ਿੰਗਟਨ (ਐਨ.ਆਰ.ਆਈ.ਮੀਡਿਆ) : ਅਮਰੀਕਾ 'ਚ 3 ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਦੇ ਲਈ ਚੋਣ ਹੋਣੀ ਹੈ। ਓਥੇ ਹੀ ਟਰੰਪ ਦੇ ਵੱਡੇ ਬੇਟੇ ਡੋਨਾਲਡ ਟਰੰਪ ਜੂਨੀਅਰ ਨੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਇਹੀ ਨਹੀਂ ਇਸ ਮੁੱਦੇ ਨੂੰ ਅਮਰੀਕਾ ਮੀਡੀਆ ਵਿਚ ਨਾ ਦਿਖਾਉਣ 'ਤੇ ਵੀ ਨਰਾਜ਼ਗੀ ਜਤਾਈ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਵਿਚ ਅਮਰੀਕਨ ਉਨ੍ਹਾਂ ਇਸ ਦਾ ਮੂੰਹ ਤੋੜ ਜਵਾਬ ਦੇਣਗੇ। ਦੱਸ ਦਈਏ ਕਿ ਜੂਨੀਅਰ ਟਰੰਪ ਨੇ ਅਪਣੀ ਬੁੱਕ ਲਿਬਰਲ ਪ੍ਰਿਵਲੇਜ ਦੇ ਪ੍ਰਕਾਸ਼ਨ ਦੌਰਾਨ ਇਹ ਦੋਸ਼ ਲਾਇਆ। ਉਨ੍ਹਾਂ ਨੇ ਅਪਣੀ ਕਿਤਾਬ ਵਿਚ ਜੋਅ ਬਿਡੇਨ ਦੇ ਨਾਲ ਨਾਲ ਉਨ੍ਹਾਂ ਦੇ ਬੇਟੇ ਹੰਟਰ ਬਿਡੇਨ 'ਤੇ ਵੀ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਜੇਕਰ ਭਾਰਤ ਵਿਚ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਂਦਾ ਉਸ ਦਾ ਵਿਦਰੋਹ ਕੀਤਾ ਜਾਂਦਾ ਲੇਕਿਨ ਅਮਰੀਕਾ ਵਿਚ ਅਜਿਹਾ ਕੁਝ ਵੀ ਨਹੀਂ ਹੋ ਰਿਹਾ। ਜੂਨੀਅਰ ਟਰੰਪ ਨੇ ਕਿਹਾ ਕਿ ਭਾਰਤ ਦੀ ਤਰ੍ਹਾਂ ਹੀ ਅਮਰੀਕਾ ਦੀ ਜਨਤਾ ਬਿਡੇਨ ਨੂੰ ਜਵਾਬ ਦੇਵੇਗੀ। ਉਨ੍ਹਾਂ ਨੇ ਹਾਲ ਹੀ ਵਿਚ ਦਿੱਤੀ ਇੰਟਰਵਿਊ ਦੌਰਾਨ ਇਹ ਗੱਲਾਂ ਕਹੀਆਂ।