ਵੈੱਬ ਡੈਸਕ (ਐਨ.ਆਰ.ਆਈ.ਮੀਡਿਆ) : ਕੋਰੋਨਾ ਮਹਾਂਮਾਰੀ ਨਾਲ ਜਿੰਨੀ ਤੇਜ਼ੀ ਨਾਲ ਮਰੀਜ਼ਾਂ ਦੀ ਗਿਣਤੀ ਵਿੱਚ ਇਜ਼ਾਫ਼ਾ ਹੋ ਰਿਹਾ ਹੈ। ਉੰਨੀ ਹੀ ਰਫ਼ਤਾਰ ਨਾਲ ਮ੍ਰਿਤਕਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 74,442 ਨਵੇਂ ਮਾਮਲੇ ਸਾਹਮਣੇ ਆਏ ਹਨ ਇਸ ਦੇ ਨਾਲ 903 ਮੌਤਾਂ ਵੀ ਹੋਈਆਂ ਹਨ।
ਕੋਵਿਡ-19 ਦੇ 74,442 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 66,23,815 ਹੋ ਗਈ ਹੈ। ਇਨ੍ਹਾਂ ਵਿੱਚੋਂ ਐਕਟਿਵ ਮਰੀਜ਼ਾਂ ਦੀ ਗਿਣਤੀ 9,34,427 ਹੈ ਤੇ ਸਿਹਤਯਾਬ ਮਰੀਜ਼ਾਂ ਦਾ ਅੰਕੜਾ 55,86,703 ਹੈ। ਕੁੱਲ ਮੌਤਾਂ ਦਾ ਅੰਕੜਾ 1,02,685 ਹੈ।ਕੋਰੋਨਾ ਮਰੀਜ਼ਾਂ ਤੇ ਮੌਤਾਂ ਦੇ ਅੰਕੜੇ ਵਿੱਚ ਮਹਾਂਰਾਸ਼ਟਰ ਸਿੱਖਰਾਂ ਉੱਤੇ ਹੈ। ਮਹਾਂਰਾਸ਼ਟਰ ਵਿੱਚ ਕੁੱਲ ਮਰੀਜ਼ਾਂ ਦਾ ਅੰਕੜਾ 14,43,409 ਹੈ ਤੇ ਕੁੱਲ ਮੌਤਾਂ 38, 084 ਹੋਈਆਂ ਹਨ।
ਮਹਾਂਰਾਸ਼ਟਰਾਂ ਤੋਂ ਬਾਅਦ ਦੂਜੇ ਸਥਾਨ ਉੱਤੇ ਆਂਧਰਾ ਪ੍ਰਦੇਸ਼ ਹੈ ਜਿੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 7,19,256 ਹੈ ਤੇ ਕੋਰੋਨਾ ਮ੍ਰਿਤਕਾਂ ਦਾ ਅੰਕੜਾ 5,981 ਹੈ। ਤੀਜੇ ਸਥਾਨ ਉੱਤੇ ਕਰਨਾਟਕਾ ਹੈ। ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ 6,40,661 ਹੈ। ਚੋਥੇ ਸਥਾਨ ਉੱਤੇ ਤਮਿਲ ਨਾਡੂ ਹੈ ਇੱਥੇ ਕੋਰੋਨਾ ਪੀੜਤਾਂ ਦਾ ਅੰਕੜਾ 6,19,996 ਹੈ। ਪੰਜ਼ਵੇ ਸਥਾਨ ਉੱਤੇ ਉੱਤਰ ਪ੍ਰਦੇਸ਼ ਹੈ ਉਤਰ ਪ੍ਰਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 4,14,466 ਹੈ।