by vikramsehajpal
ਵੈੱਬ ਡੈਸਕ (NRI MEDIA) : ਇੱਕ ਦਲਿਤ ਕੁੜੀ ਨਾਲ ਯੂ.ਪੀ. ਦੇ ਹਾਥਰਸ 'ਚ ਹੋਏ ਗੈਂਗਰੇਪ ਤੋਂ ਤੁਰੰਤ ਬਾਅਦ ਹੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਕ੍ਰਾਈਮ ਇਨ ਇੰਡੀਆ 2019 ਰਿਪੋਰਟ ਜਾਰੀ ਕੀਤੀ ਹੈ। ਐੱਨ.ਸੀ.ਆਰ.ਬੀ. ਦੇ ਅੰਕੜਿਆਂ ਮੁਤਾਬਕ, ਭਾਰਤ 'ਚ ਹਰ 16 ਮਿੰਟ 'ਚ ਇੱਕ ਜਨਾਨੀ ਨਾਲ ਬਲਾਤਕਾਰ ਹੁੰਦਾ ਹੈ।
ਹਰ ਚਾਰ ਘੰਟੇ 'ਚ ਇੱਕ ਜਨਾਨੀ ਦੀ ਤਸਕਰੀ ਕੀਤੀ ਜਾਂਦੀ ਹੈ ਅਤੇ ਹਰ ਚਾਰ ਮਿੰਟ 'ਚ ਇੱਕ ਜਨਾਨੀ ਆਪਣੇ ਸਹੁਰਾ-ਘਰ ਵਾਲਿਆਂ ਦੇ ਹੱਥੋਂ ਬੇਰਹਿਮੀ ਦਾ ਸ਼ਿਕਾਰ ਹੁੰਦੀ ਹੈ। ਸਾਲ 2019 'ਚ ਹੁਣ ਤੱਕ ਦਰਜ ਮਾਮਲਿਆਂ ਮੁਤਾਬਕ ਭਾਰਤ 'ਚ ਔਸਤਨ ਰੋਜ਼ਾਨਾ 87 ਰੇਪ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਾਲ ਦੇ ਸ਼ੁਰੂਆਤੀ 9 ਮਹੀਨਿਆਂ 'ਚ ਔਰਤਾਂ ਖ਼ਿਲਾਫ਼ ਹੁਣ ਤੱਕ ਕੁਲ 4,05,861 ਅਪਰਾਧਿਕ ਮਾਮਲੇ ਦਰਜ ਹੋ ਚੁੱਕੇ ਹਨ।