by mediateam
ਨਿਊ ਦਿੱਲੀ (ਐਨ .ਆਰ .ਆਈ) : ਕੁੱਝ ਸਮੇਂ ਤੋਂ ਭਾਰਤ ਤੇ ਚੀਨ ਦੇ ਵਿਚ ਵਿਵਾਦਾਂ ਦਾ ਸਿਲ ਸਿਲਾ ਥਮਨ ਦਾ ਨਾ ਨਹੀਂ ਲਾਇ ਰਿਹਾ।ਇਸ ਦੌਰਾਨ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਚੀਨ ਤੋਂ ਭਾਰਤ ਦੀ ਸਰਹੱਦ ਦੇ ਨੇੜੇ ਏਅਰ ਬੇਸ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਦੇ ਨਾਲ ਚੀਨੀ ਫੌਜਾਂ ਦੀ ਤਾਇਨਾਤੀ ਤੇ ਭਾਰਤ ਦੀ ਸਰਹੱਦ ਦੇ ਨੇੜੇ ਹੈਲੀਪੋਰਟਸ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਐਨਡੀਟੀਵੀ ਨੇ ਇੱਕ ਸਟ੍ਰੇਟਸਫਾਰ ਨਾਂ ਦੀ ਗਲੋਬਲ ਜੀਓਪੋਲੀਟਿਕ ਇੰਟੈਲੀਜੈਂਸ ਪਲੇਟਫਾਰਮ ਦੀ ਰਿਪੋਰਟ ਦਾ ਵਿਸ਼ਲੇਸ਼ਣ ਕੀਤਾ ਹੈ ਜਿਸ 'ਚ ਇਹ ਖੁਲਾਸਾ ਹੋਇਆ ਹੈ।
ਰਿਪੋਰਟ ਵਿੱਚ ਸੈਟੇਲਾਈਟ ਤਸਵੀਰਾਂ ਦਾ ਵਿਸਥਾਰਤ ਵਿਸ਼ਲੇਸ਼ਣ ਕੀਤਾ ਗਿਆ ਹੈ ਜੋ ਦਰਸਾਉਂਦਾ ਹੈ ਕਿ ਚੀਨ ਦੀ ਸੈਨਿਕ ਬੁਨਿਆਦੀ ਢਾਂਚੇ ਦਾ ਸਿੱਧਾ ਅਸਰ ਭਾਰਤ ਦੀ ਸੁਰੱਖਿਆ 'ਤੇ ਪੈਣਾ ਹੈ। ਇਸ ਰਿਪੋਰਟ ਦੇ ਲੇਖਕ, ਸਿਮ ਟਾਕ ਦਾ ਕਹਿਣਾ ਹੈ, "ਲੱਦਾਖ ਦੇ ਅੜਿੱਕੇ ਤੋਂ ਪਹਿਲਾਂ ਭਾਰਤ ਨਾਲ ਲੱਗਦੀ ਸਰਹੱਦ 'ਤੇ ਚੀਨੀ ਸਹੂਲਤਾਂ ਦੇ ਨਿਰਮਾਣ ਦਾ ਸਮਾਂ ਸੁਝਾਅ ਦਿੰਦਾ ਹੈ ਕਿ ਸਰਹੱਦੀ ਤਣਾਅ ਚੀਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।" ਦੱਸ ਦਈਏ ਕਿ ਇਹ ਰਿਪੋਰਟ ਅਜੇ ਪ੍ਰਕਾਸ਼ਤ ਨਹੀਂ ਕੀਤੀ ਗਈ।