ਬਰੈਂਪਟਨ ‘ਚ 2021 ਤੱਕ ਵਧਾਏ ਗਏ ਕੋਵਿਡ-19 ਦੇ ਨਿਯਮ

by mediateam

ਬਰੈਮਪਟਨ (NRI MEDIA) : ਅਗਲੇ ਸਾਲ ਤੱਕ ਬਰੈਂਪਟਨ ਕੌਂਸਲ ਨੇ ਕੋਵਿਡ-19 ਦੇ ਨਿਯਮਾਂ ਵਿੱਚ ਵਾਧਾ ਕਰ ਦਿੱਤਾ ਹੈ। ਬਰੈਂਪਟਨ ਵਾਸੀਆਂ ਨੂੰ ਹੁਣ ਸਮਾਜਿਕ ਦੂਰੀ ਤੇ ਮਾਸਕ ਪਾਉਣ ਸਣੇ ਸਾਰੇ ਨਿਯਮਾਂ ਦੀ ਜਨਵਰੀ 2021 ਤੱਕ ਪਾਲਣਾ ਕਰਨੀ ਹੋਵੇਗੀ। ਦੱਸ ਦਈਏ ਕਿ ਇਹ ਫੈਂਸਲਾ ਹਾਲ ਹੀ ਵਿੱਚ ਬਰੈਂਪਟਨ ਕੌਂਸਲ ਦੀ ਹੋਈ ਮੀਟਿੰਗ ਦੌਰਾਨ ਲਿਆ ਗਿਆ। 

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਾਰਡ 1 ਅਤੇ ਵਾਰਡ 5 ਦੇ ਕੌਂਸਲਰ ਪਾਲ ਵਿਸੈਂਟ ਨੇ ਕਿਹਾ ਕਿ ਲੋਕਾਂ ਦੀ ਸਿਹਤ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਉਨਟਾਰੀਓ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਨ ਲਈ ਇਹ ਕਦਮ ਚੁੱਕੇ ਗਏ ਹਨ।

ਬਰੈਂਪਟਨ ਕੌਂਸਲ ਨੇ ਕੋਵਿਡ-19 ਐਮਰਜੰਸੀ ਮਾਪਦੰਡ ਨਿਯਮ ਅਤੇ ਮਾਸਕ ਲਾਜ਼ਮੀ ਕਰਨ ਵਾਲੇ ਨਿਯਮਾਂ ਵਿੱਚ 31 ਜਨਵਰੀ 2021 ਤੱਕ ਵਾਧਾ ਕੀਤਾ ਹੈ। ਓਥੇ ਹੀ ਪਾਲ ਵਿਸੈਂਟ ਨੇ ਕਿਹਾ ਕਿ ਜੇਕਰ ਕੋਈ ਬਰੈਂਪਟਨ ਵਾਸੀ ਸਮਾਜਿਕ ਦੂਰੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਘੱਟੋ-ਘੱਟ 500 ਡਾਲਰ ਅਤੇ ਵੱਧ ਤੋਂ ਵੱਧ 1 ਲੱਖ ਡਾਲਰ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।