ਵੈੱਬ ਡੈਸਕ (NRI MEDIA) : ਪਾਕਿਸਤਾਨ 'ਚ ਹਿੰਦੁਸਤਾਨੀਆਂ ਤੇ ਸਿੱਖ ਕਮਿਊਨਿਟੀ 'ਤੇ ਅੱਤਿਆਚਾਰ ਦੇ ਮਾਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਤਾਜ਼ੇ ਮਾਮਲਿਆਂ 'ਚ ਇਕ ਹੋਰ ਸਿੱਖ ਨਾਬਾਲਿਗ ਕੁੜੀ ਨੂੰ ਅਗਵਾਹ ਤੇ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ 17 ਸਾਲਾ ਦਾ ਸਿੱਖ ਨਾਬਾਲਿਗ ਮੁੰਡੇ ਨੂੰ ਪਹਿਲਾਂ ਅਗਵਾਹ ਕੀਤਾ ਫਿਰ ਜ਼ਬਰੀ ਧਰਮ ਪਰਿਵਰਤਣ ਦੇ ਬਾਅਦ ਨਿਕਾਹ ਕਰਵਾ ਦਿੱਤਾ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ।
ਦੱਸਿਆ ਜਾ ਰਿਹਾ ਹੈ ਕਿ 17 ਸਾਲ ਦੀ ਇਸ ਕੁੜੀ ਨੂੰ ਅਗਵਾਹ 15 ਦਿਨ ਪਹਿਲਾਂ ਦੋ ਮੁਸਲਮ ਨੌਜਵਾਨਾਂ ਨੇ ਕੀਤਾ। ਇਸ ਦੇ ਬਾਅਦ ਕੁੜੀ ਦੇ ਬਾਰੇ 'ਚ ਪਰਿਵਾਰ ਦੇ ਕੋਲ ਕੋਈ ਜਾਣਕਾਰੀ ਨਹੀਂ ਹੈ, ਜਦਕਿ ਪੀੜਤ ਦੇ ਪਿਤਾ ਪਾਕਿਤਸਾਨ ਦੇ ਇਕ ਗੁਰਦੁਆਰੇ 'ਚ ਗ੍ਰੰਥੀ ਹੈ। ਪਰਿਵਾਰ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜਗਦੀਪ ਕੌਰ ਦੇ ਵਾਂਗ ਉਨ੍ਹਾਂ ਦੀ ਬੇਟੀ ਦਾ ਜ਼ਬਰ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਨਾ ਕਰਵਾਇਆ ਹੋਵੇ।
ਇਸ ਮਾਮਲੇ ਨੂੰ ਲੈ ਕੇ ਦਿੱਲੀ ਦੇ ਸਾਬਕਾ ਵਿਧਾਇਕ ਤੇ ਸਿੱਖ ਨੇਤਾ ਮਨਜੀਤ ਸਿੰਘ ਸਿਰਸਾ ਨੇ ਵਿਦੇਸ਼ ਮੰਤਰਾਲੇ 'ਚ ਸੰਯੁਕਤ ਸਕੱਤਰ ਜੇਪੀ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮਾਮਲੇ ਨੂੰ ਲੈ ਕੇ ਮੁਲਾਕਾਤ ਦੌਰਾਨ ਬੇਨਤੀ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਨਿਆਂ ਦਿਵਾਇਆ ਜਾਵੇ।