ਅਮਰੀਕਾ ‘ਚ TikTok ‘ਤੇ WeChat ਤੇ ਪਾਬੰਦੀ ਬਾਰੇ ਚੀਨ ਬੋਲਿਆ – ਕਰਾਂਗੇ ਜਵਾਬੀ ਕਾਰਵਾਈ

by mediateam

ਵਾਸ਼ਿੰਗਟਨ (NRI MEDIA) : ਅਮਰੀਕਾ ਵੱਲੋਂ ਵੀਚੈਟ ਤੇ ਟਿਕਟਾਕ ਐਪ ਤੇ ਕਾਰਵਾਈ ਦਾ ਚੀਨ ਨੇ ਵਿਰੋਧ ਕਰਦਿਆਂ ਆਪਣੀਆਂ ਕੰਪਨੀਆਂ ਦੇ ਹਿੱਤਾਂ ਦੀ ਰਾਖੀ ਲਈ ਜਵਾਬੀ ਕਦਮ ਉਠਾਉਣ ਦੀ ਚਿਤਾਵਨੀ ਦਿੱਤੀ ਹੈ। ਚੀਨੀ ਵਣਜ ਮੰਤਰਾਲੇ ਨੇ ਟਿਕਟਾਕ ਤੇ ਵੀਚੈਟ 'ਤੇ ਪਾਬੰਦੀ ਲਾਉਣ ਦੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਸ਼ਨਿਚਰਵਾਰ ਨੂੰ ਕਿਹਾ ਕਿ ਅਮਰੀਕਾ ਬਿਨਾਂ ਸਬੂਤ ਦੇ ਅਜਿਹੀ ਕਾਰਵਾਈ ਕਰ ਰਿਹਾ ਹੈ। 

ਦੱਸ ਦਈਏ ਕਿ ਚੀਨ ਦੇ ਮੰਤਰਾਲੇ ਨੇ ਅਮਰੀਕਾ ਨੂੰ ਗਿੱਦੜ-ਭਬਕੀ ਦਿੰਦਿਆਂ ਕਿਹਾ ਕਿ ਅਸੀਂ ਆਪਣੀਆਂ ਕੰਪਨੀਆਂ ਦੇ ਹਿੱਤਾਂ ਦੀ ਰੱਖਿਆ ਲਈ ਜਵਾਬੀ ਕਦਮ ਉਠਾਉਣ ਦੀ ਤਿਆਰੀ 'ਚ ਹਾਂ। ਹਾਲਾਂਕਿ ਚੀਨ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਉਹ ਕਿਸ ਤਰ੍ਹਾਂ ਦੇ ਕਦਮ ਉਠਾਉਣ ਦੀ ਤਿਆਰੀ ਕਰ ਰਿਹਾ ਹੈ। 

ਦੱਸ ਦੇਈਏ ਕਿ ਭਾਰਤ ਨੇ 29 ਜੂਨ ਨੂੰ ਟਿਕਟਾਕ ਤੇ ਵੀਚੈਟ ਦੇ ਨਾਲ ਚੀਨ ਦੇ 59 ਐਪਸ 'ਤੇ ਰੋਕ ਲਗਾ ਦਿੱਤੀ ਸੀ। ਮੌਜੂਦਾ ਸਮੇਂ ਭਾਰਤ ਨੇ ਚੀਨ ਦੇ 224 ਐਪਸ  'ਤੇ ਰੋਕ ਲਗਾ ਦਿੱਤੀ ਹੈ।