by vikramsehajpal
ਹਾਲਟਨ (ਐੱਨ.ਆਰ.ਆਈ. ਮੀਡਿਆ) - ਹਾਲਟਨ ਰੀਜਨਲ ਪੁਲਿਸ ਦੀ ਚੌਕਸੀ ਸਦਕਾ 4 ਮਿਲੀਅਨ ਡਾਲਰ ਦੇ ਨਸ਼ੇ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਾਲਟਨ ਪੁਲਿਸ ਦੇ ਇਤਿਹਾਸ ਵਿੱਚ 4 ਮਿਲੀਅਨ ਡਾਲਰ ਦੀ ਫੜ੍ਹੀ ਗਈ ਇਹ ਸੱਭ ਤੋਂ ਵੱਡੀ ਖੇਪ ਹੈ।
ਜਾਂਚਕਾਰਾਂ ਨੇ ਦੱਸਿਆ ਕਿ ਪ੍ਰੋਜੈਕਟ ਮੂਵਰ ਦੇ ਕੋਰਸ ਦੌਰਾਨ ਉਨ੍ਹਾਂ ਨੂੰ 10.25 ਕਿੱਲੋਗ੍ਰਾਮ ਫੈਂਟਾਨਿਲ, ਇੱਕ ਕਿੱਲੋਗ੍ਰਾਮ ਕੋਕੀਨ, 1.25 ਕਿੱਲੋਗ੍ਰਾਮ ਕ੍ਰਿਸਟਨ ਮੈਥਾਮਫੈਟਾਮਾਈਨ ਤੇ 3,00,000 ਕੈਨੇਡੀਅਨ ਡਾਲਰ ਬਰਾਮਦ ਹੋਏ ਹਨ। ਓਕਵਿੱਲ ਦੇ 46 ਸਾਲਾ ਤੇ 28 ਸਾਲਾ ਵਿਅਕਤੀਆਂ ਨੂੰ ਨਸ਼ਿਆਂ ਦੀ ਸਮਗਲਿੰਗ ਕਰਨ ਤੇ ਜੁਰਮ ਨਾਲ 5000 ਡਾਲਰ ਤੋਂ ਵੱਧ ਦੀ ਸੰਪਤੀ ਰੱਖਣ ਦੇ 2 ਮਾਮਲਿਆਂ ਵਿੱਚ ਚਾਰਜ ਕੀਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ, ਮਾਰਖਮ, ਟੋਰਾਂਟੋ, ਬਰੈਂਪਟਨ, ਹੈਮਿਲਟਨ, ਅਲਬਰਟਾ ਤੇ ਮਿਸੀਸਾਗਾ ਦੇ 7 ਹੋਰਨਾਂ ਵਿਅਕਤੀਆਂ ਨੂੰ ਵੀ ਇਸ ਆਪਰੇਸ਼ਨ ਦੇ ਸਬੰਧ ਵਿੱਚ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।