by vikramsehajpal
ਵਾਸ਼ਿੰਗਟਨ (NRI MEDIA) : ਚੀਨੀ ਐਪ ਟਿਕਟੌਕ 'ਤੇ ਭਾਰਤ ਤੋਂ ਬਾਅਦ ਅਮਰੀਕਾ ਨੇ ਵੀ ਪਾਬੰਧੀ ਲਗਾ ਦਿਤੀ ਸੀ ਪੁਰ ਓਥੇ ਹੀ ਹੁਣ ਅਦਾਲਤ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਫੈਸਲੇ ਨੂੰ ਉਲਟਾ ਦਿੱਤਾ ਹੈ। ਅਮਰੀਕਾ ਦੀ ਇੱਕ ਅਦਾਲਤ ਨੇ ਬੈਨ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਹੈ। ਦੱਸ ਦਈਏ ਕਿ ਯੂਐਸ ਨੇ ਡੇਟਾ ਸੁਰੱਖਿਆ ਬਾਰੇ ਚਿੰਤਾ ਜ਼ਾਹਰ ਕਰਦਿਆਂ, ਬਹੁਤ ਸਾਰੇ ਐਪਸ 'ਤੇ ਪਾਬੰਦੀ ਲਾਉਣ ਬਾਰੇ ਵਿਚਾਰ ਕੀਤਾ ਸੀ।
ਹਾਲਾਂਕਿ, ਇਸ ਦੌਰਾਨ ਅਮਰੀਕਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਟਿਕਟੌਕ ਖਰੀਦਣ ਵੱਲ ਵਧ ਗਈਆਂ ਸੀ, ਜਿਸ ਨੂੰ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਦਸਣਯੋਗ ਹੈ ਕਿ ਟਰੰਪ ਦੀ ਪਾਬੰਦੀ ਦੇ ਐਲਾਨ ਤੋਂ ਬਾਅਦ, 28 ਸਤੰਬਰ ਤੋਂ ਭਾਵ ਅੱਜ ਤੋਂ ਟਿਕਟੌਕ ਨੂੰ ਰੋਕਣਾ ਸੀ, ਪਰ ਹੁਣ ਅਦਾਲਤ ਦੇ ਫੈਸਲੇ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਟਿਕਟੌਕ ਨੂੰ ਯੂਐਸ ਵਿੱਚ ਡਾਊਨਲੋਡ ਕਰਨਾ ਜਾਰੀ ਰੱਖਿਆ ਜਾਵੇਗਾ ਤੇ ਪੁਰਾਣਾ ਟਿਕਟੌਕ ਜਾਰੀ ਰਹੇਗਾ।