ਟਾਰਾਂਟੋ (ਐਨ.ਆਰ.ਆਈ. ਮੀਡਿਆ) : ਖ਼ਾਲਿਸਤਾਨੀ ਅੱਤਵਾਦੀ ਭਾਰਤ ਅਤੇ ਕੈਨੇਡਾ, ਦੋਵਾਂ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣ ਗਏ ਹਨ। ਐੱਮਐੱਲ ਇੰਸਟੀਚਿਊਟ ਨੇ ਕੈਨੇਡਾ ਦੇ ਇਕ ਥਿੰਕ ਟੈਂਕ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਪਰਦਾਫਾਸ਼ ਕੀਤਾ ਹੈ। ਦੱਸ ਦਈਏ ਕਿ ਸੀਨੀਅਰ ਪੱਤਰਕਾਰ ਟੈਰੀ ਮਿਲੇਵਕਸੀ ਨੇ 'ਖ਼ਾਲਿਸਤਾਨ : ਏ ਪ੍ਰਰਾਜੈਕਟ ਆਫ ਪਾਕਿਸਤਾਨ' ਸਿਰਲੇਖ ਨਾਲ ਆਪਣੀ ਰਿਪੋਰਟ ਵਿਚ ਖ਼ਾਲਿਸਤਾਨ ਅੰਦੋਲਨ ਦੀ ਜਾਂਚ ਕੀਤੀ ਹੈ। ਇਹ ਰਿਪੋਰਟ ਦੱਸਦੀ ਹੈ ਕਿ ਖ਼ਾਲਿਸਤਾਨ ਅੰਦੋਲਨ ਦਾ ਬੀਜ ਪਾਕਿਸਤਾਨ ਨੇ ਹੀ ਬੀਜਿਆ ਸੀ ਅਤੇ ਉਹ ਅੱਜ ਤਕ ਇਸ ਨੂੰ ਖਾਦ-ਪਾਣੀ ਦੇ ਰਿਹਾ ਹੈ।
ਇਹ ਵੱਖਵਾਦੀ ਉਸੇ ਦੇ ਰਹਿਮੋਕਰਮ 'ਤੇ ਜ਼ਿੰਦਾ ਹਨ। ਭਾਰਤ ਤੋਂ ਲਗਾਤਾਰ ਆ ਰਹੀਆਂ ਖ਼ਬਰਾਂ ਦੱਸਦੀਆਂ ਹਨ ਕਿ ਪਾਕਿਸਤਾਨ ਸਪਾਂਸਰਡ ਅੱਤਵਾਦ ਕਿਸ ਤਰ੍ਹਾਂ ਦਾ ਖ਼ਤਰਾ ਪੈਦਾ ਕਰ ਰਿਹਾ ਹੈ। ਮਿਲੇਵਕਸੀ ਨੇ ਰਿਪੋਰਟ ਵਿਚ ਕਿਹਾ ਹੈ ਕਿ ਖ਼ਾਲਿਸਤਾਨੀ ਅੱਤਵਾਦੀਆਂ ਨੇ 35 ਸਾਲ ਪਹਿਲੇ ਏਅਰ ਇੰਡੀਆ ਦੇ ਜਹਾਜ਼ ਵਿਚ ਬੰਬ ਧਮਾਕਾ ਕੀਤਾ ਸੀ ਜੋਕਿ 9/11 ਦੇ ਅੱਤਵਾਦੀ ਹਮਲੇ ਤੋਂ ਪਹਿਲੇ ਦੁਨੀਆ ਦੇ ਹਵਾਈ ਯਾਤਰਾ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਹਮਲਾ ਸੀ।
ਹੈਰਾਨੀ ਦੀ ਗੱਲ ਹੈ ਕਿ ਇਸ ਘਟਨਾ ਦੇ ਏਨੇ ਸਾਲ ਬਾਅਦ ਕੈਨੇਡਾ ਅਤੇ ਭਾਰਤ ਵਿਚ ਹਿੰਸਕ ਅੱਤਵਾਦੀਆਂ ਦੀ ਨਵੀਂ ਪੀੜ੍ਹੀ ਸਾਹਮਣੇ ਆ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਇਨ੍ਹਾਂ ਵੱਖਵਾਦੀਆਂ ਨੂੰ ਲਗਾਤਾਰ ਸਮਰਥਨ ਦੇ ਰਿਹਾ ਹੈ। ਸੱਚਾਈ ਇਹੀ ਹੈ ਕਿ ਸਿੱਖਾਂ ਦੇ ਗ੍ਹਿ ਰਾਜ ਪੰਜਾਬ ਵਿਚ ਖ਼ਾਲਿਸਤਾਨ ਅੰਦੋਲਨ ਦਾ ਕਿਤੇ ਨਾਮੋਨਿਸ਼ਾਨ ਤਕ ਨਹੀਂ ਹੈ। ਕਿਉਂਕਿ ਪੰਜਾਬ ਵਿਚ ਖ਼ਾਲਿਸਤਾਨ ਦੇ ਕੁਝ ਹੀ ਸਮਰਥਕ ਬਾਕੀ ਬਚੇ ਹਨ ਇਸ ਲਈ ਕੈਨੇਡਾ ਵਿਚ ਖ਼ਾਲਿਸਤਾਨ ਦੇ ਸਮਰਥਕਾਂ ਨੂੰ ਪਾਕਿਸਤਾਨ ਦੀ ਮਦਦ ਵੱਧ ਗਈ ਹੈ। ਇਨ੍ਹਾਂ ਵਿੱਚੋਂ ਕਈ ਲੋਕ ਅੱਤਵਾਦ ਨਾਲ ਵੀ ਜੁੜੇ ਹਨ। ਕੈਨੇਡਾ ਦੇ ਲੋਕਾਂ ਲਈ ਪਾਕਿਸਤਾਨ ਦਾ ਇਹ ਕਦਮ ਇਕ ਵੱਡਾ ਰਾਸ਼ਟਰੀ ਖ਼ਤਰਾ ਬਣ ਗਿਆ ਹੈ।