ਭਵਿੱਖਬਾਣੀ: ਇਸ ਵਾਰ ਹਾਰ ਜਾਣਗੇ ਟਰੰਪ ਰਾਸ਼ਟਰਪਤੀ ਚੋਣਾਂ

by mediateam

ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਨਵੰਬਰ ਵਿਚ ਹੋਣ ਵਾਲਿਆਂ ਨੇ ,ਇਸ ਨੂੰ ਲੈ ਕੇ ਇਤਿਹਾਸਕਾਰ ਏਲਨ ਨੇ ਨਿਊਜ਼ ਵੈੱਬਸਾਈਟ ਨੂੰ ਕਿਹਾ, '2016 ਦੀ ਭਵਿੱਖਬਾਣੀ ਦੇ ਉਲਟ ਮੈਂ ਇਸ ਵਾਰ ਭਵਿੱਖਬਾਣੀ ਕਰ ਰਿਹਾ ਹਾਂ ਕਿ ਟਰੰਪ ਇਸ ਵਾਰ ਹਾਰਨ ਵਾਲੇ ਹਨ। ਐਥੇ ਇਹ ਦੱਸਣਾ ਬਣਦਾ ਹੈ ਕਿ  ਸਾਲ 1984 ਤੋਂ ਲਗਾਤਾਰ ਅਮਰੀਕੀ ਰਾਸ਼ਟਰਪਤੀ ਚੋਣ ਜੇਤੂ ਦੀ ਸਹੀ ਭਵਿੱਖਬਾਣੀ ਕੀਤੀ ਹੈ। ਇਸ ਵਾਰ 2020 ਦੀ ਚੋਣ 'ਚ ਏਲਨ ਦਾ ਕਹਿਣਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਸੰਯੁਕਤ ਰਾਸ਼ਟਰ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣਨਗੇ।